SL v ENG : ਰੂਟ ਨੇ ਲਗਾਇਆ ਸੈਂਕੜਾ, ਬਣਾਏ ਇਹ ਖਾਸ ਰਿਕਾਰਡ

Friday, Jan 15, 2021 - 08:53 PM (IST)

SL v ENG : ਰੂਟ ਨੇ ਲਗਾਇਆ ਸੈਂਕੜਾ, ਬਣਾਏ ਇਹ ਖਾਸ ਰਿਕਾਰਡ

ਗਾਲੇ (ਸ਼੍ਰੀਲੰਕਾ)- ਦੁਨੀਆ ਦੇ ਦਿੱਗਜ ਖਿਡਾਰੀਆਂ ’ਚੋਂ ਇਕ ਜੋ ਰੂਟ ਨੇ ਸ਼੍ਰੀਲੰਕਾ ਵਿਰੁੱਧ ਗਾਲੇ ਦੇ ਮੈਦਾਨ ’ਤੇ ਖੇਡੇ ਜਾ ਰਹੇ ਪਹਿਲੇ ਟੈਸਟ ’ਚ ਸੈਂਕੜਾ ਪੂਰਾ ਕਰ ਲਿਆ ਹੈ। ਬਿਗ-4 ’ਚ ਇਕ ਵੱਡਾ ਨਾਂ ਜੋ ਰੂਟ ਨੇ ਅਭਿਆਸ ਮੈਚ ’ਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਨੇ ਇਸ ਲੈਅ ਨੂੰ ਬਰਕਰਾਰ ਰੱਖਦੇ ਹੋਏ ਸ਼੍ਰੀਲੰਕਾ ਵਿਰੁੱਧ 168 ਗੇਂਦਾਂ ’ਤੇ ਆਪਣਾ ਸੈਂਕੜਾ ਪੂਰਾ ਕੀਤਾ। ਇਹ ਰੂਟ ਦੇ ਕਰੀਅਰ ਦਾ 18ਵਾਂ ਸੈਂਕੜਾ ਹੈ। ਹੁਣ ਉਹ ਇੰਗਲੈਂਡ ਵਲੋਂ 12ਵੇਂ ਖਿਡਾਰੀ ਬਣ ਗਏ ਹਨ, ਜਿਨ੍ਹਾਂ ਨੇ 18 ਸੈਂਕੜੇ ਲਗਾਏ ਹਨ। ਦੇਖੋਂ ਰਿਕਾਰਡ-

PunjabKesari
ਇੰਗਲੈਂਡ ਵਲੋਂ ਸਭ ਤੋਂ ਜ਼ਿਆਦਾ ਸੈਂਕੜੇ-
1. ਐਲਿਸਟੇਅਰ ਕੁਕ 33
2. ਕੇਵਿਨ ਪੀਟਰਸਨ 23
3. ਵੈਲੀ ਹੇਮੰਡ 22
4. ਐੱਮਸੀ ਕਾਉਡ੍ਰੇ 22
5. ਜੈਫ੍ਰੀ ਬਾਈਕਾਟ 22
12. ਜੋ ਰੂਟ 18
ਦੱਸ ਦੇਈਏ ਕਿ ਗਾਲੇ ਦੇ ਮੈਦਾਨ ’ਤੇ ਸ਼੍ਰੀਲੰਕਾ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਸੀ ਪਰ ਉਹ ਇੰਗਲੈਂਡ ਦੇ ਸਪਿਨਰ ਡੋਮਿਨਿਕ ਬੇਸ ਅਤੇ ਤੇਜ਼ ਗੇਂਦਬਾਜ਼ ਸਟੁਅਰਡ ਬਰਾਡ ਦੇ ਅੱਗੇ ਟਿਕ ਨਹੀਂ ਸਕੀ ਅਤੇ 135 ਦੌੜਾਂ ’ਤੇ ਢੇਰ ਹੋ ਗਈ। ਡੋਮਿਨਿਕ ਨੇ 5 ਤਾਂ ਬਰਾਡ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ। 

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News