IGIPESS ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਹੋਣਗੇ ਮਨੀਸ਼ ਸਿਸੋਦੀਆ
Monday, Jun 20, 2022 - 04:47 PM (IST)
ਨਵੀਂ ਦਿੱਲੀ (ਏਜੰਸੀ)- ਦਿੱਲੀ ਸਰਕਾਰ ਦੇ ਸਪੋਰਟਸ ਕਾਲਜ ਇੰਦਰਾ ਗਾਂਧੀ ਸਰੀਰਕ ਸਿੱਖਿਆ ਅਤੇ ਖੇਡ ਵਿਗਿਆਨ ਸੰਸਥਾਨ (IGIPESS)- ਵਿਕਾਸਪੁਰੀ ਨੇ ਵਿਦਿਆਰਥੀਆਂ ਦੇ ਨਾਲ-ਨਾਲ ਆਮ ਲੋਕਾਂ ਵਿੱਚ ਸਿਹਤਮੰਦ ਜੀਵਨ ਸ਼ੈਲੀ ਦੀਆਂ ਆਦਤਾਂ ਵਿਕਸਿਤ ਕਰਨ ਅਤੇ ਯੋਗ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ 21 ਮਈ ਤੋਂ 21 ਜੂਨ ਤੱਕ 'ਜਨਤਕ ਭਾਈਚਾਰੇ ਲਈ ਇੱਕ ਮਹੀਨੇ ਦੇ ਯੋਗਾ ਕੈਂਪ' ਦਾ ਆਯੋਜਨ ਕੀਤਾ।
ਯੋਗ ਕੈਂਪ ਮੰਗਲਵਾਰ ਨੂੰ ਸਮਾਪਤ ਹੋਵੇਗਾ। 8ਵੇਂ ਅੰਤਰਰਾਸ਼ਟਰੀ ਯੋਗ ਦਿਵਸ 'ਤੇ ਦਿੱਲੀ ਸਰਕਾਰ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਮੁੱਖ ਮਹਿਮਾਨ ਹੋਣਗੇ। ਕਾਲਜ ਸਟੀਅਰਿੰਗ ਕਮੇਟੀ ਦੇ ਪ੍ਰਧਾਨ ਸੁਰਿੰਦਰ ਜਗਲਾਨ, ਖਜ਼ਾਨਚੀ ਸੁਰਿੰਦਰ ਕੁਮਾਰ ਅਤੇ ਸਪੋਰਟਸ ਟੂਡੇ ਮੈਗਜ਼ੀਨ ਦੇ ਸੰਪਾਦਕ ਰਾਕੇਸ਼ ਥਪਲੀਆਲ ਵੀ ਯੋਗਾ ਕੈਂਪ ਵਿੱਚ ਹਾਜ਼ਰੀ ਭਰਨਗੇ ਅਤੇ ਭਾਗ ਲੈਣ ਵਾਲਿਆਂ ਨੂੰ ਉਤਸ਼ਾਹਿਤ ਕਰਨਗੇ।
ਕਾਰਜਕਾਰੀ ਪ੍ਰਿੰਸੀਪਲ ਪ੍ਰੋ. ਸੰਦੀਪ ਤਿਵਾੜੀ ਅਨੁਸਾਰ ਪ੍ਰੋਗਰਾਮ ਲਈ ਕੁੱਲ 277 ਭਾਗੀਦਾਰਾਂ ਨੇ ਰਜਿਸਟਰੇਸ਼ਨ ਕਰਵਾਈ ਅਤੇ ਲਗਭਗ 120 ਤੋਂ ਵੱਧ ਭਾਗੀਦਾਰਾਂ ਨੇ ਰੋਜ਼ਾਨਾ ਸਵੇਰੇ 7.00 ਤੋਂ 8.45 ਵਜੇ ਤੱਕ ਸੰਸਥਾ ਦੇ ਜਿਮਨੇਜ਼ੀਅਮ ਹਾਲ ਵਿੱਚ ਨਿਯਮਿਤ ਤੌਰ 'ਤੇ ਹਾਜ਼ਰੀ ਭਰ ਕੇ ਯੋਗਾ ਕੈਂਪ ਦਾ ਲਾਭ ਉਠਾਇਆ, ਜਿਸ ਵਿੱਚ ਜਨਤਕ ਭਾਈਚਾਰੇ ਦੇ ਲੋਕਾਂ ਨੂੰ ਸਿਹਤ ਪ੍ਰਾਪਤੀ ਲਈ ਵੱਖ-ਵੱਖ ਆਸਣ ਅਤੇ ਪ੍ਰਾਣਾਯਾਮ ਸਿਖਾਏ ਗਏ।