ਸਿਰਾਜ ਨੇ ਇਸ ਸਾਲ ਸੀਮਿਤ ਓਵਰਾਂ ''ਚ ਸਫਲਤਾ ਦਾ ਖੋਲਿਆ ਰਾਜ਼

Tuesday, Jan 17, 2023 - 01:39 PM (IST)

ਸਿਰਾਜ ਨੇ ਇਸ ਸਾਲ ਸੀਮਿਤ ਓਵਰਾਂ ''ਚ ਸਫਲਤਾ ਦਾ ਖੋਲਿਆ ਰਾਜ਼

ਤਿਰੁਅਨੰਤਪੁਰਮ– ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਕਿਹਾ ਹੈ ਕਿ ਪਿਛਲੇ ਸਾਲ ਇੰਡੀਅਨ ਪ੍ਰੀਮੀਅਰ ਲੀਗ ਵਿਚ ਚੰਗਾ ਪ੍ਰਦਰਸ਼ਨ ਨਾ ਕਰ ਸਕਣ ਦੀ ਨਿਰਾਸ਼ਾ ਦੀ ਵਜ੍ਹਾ ਨਾਲ ਉਸ ਨੇ ਸੀਮਤ ਓਵਰਾਂ ਦੀ ਵਿਕਟ ’ਤੇ ਵਧੇਰੇ ਫੋਕਸ ਕੀਤਾ, ਜਿਸ ਦਾ ਫਾਇਦਾ ਹੁਣ ਮਿਲ ਰਿਹਾ ਹੈ। ਸਿਰਾਜ ਨੇ ਸ਼੍ਰੀਲੰਕਾ ਵਿਰੁੱਧ ਤੀਜੇ ਤੇ ਆਖਰੀ ਵਨ ਡੇ ਵਿਚ 10 ਓਵਰਾਂ ਵਿਚ 32 ਦੌੜਾਂ ਦੇ ਕੇ 4 ਵਿਕਟਾਂ ਲਈਆਂ, ਜਿਸ ਨਾਲ ਸ਼੍ਰੀਲੰਕਾਈ ਟੀਮ 22 ਓਵਰਾਂ ਵਿਚ 73 ਦੌੜਾਂ ’ਤੇ ਆਊਟ ਹੋ ਗਈ ਤੇ ਭਾਰਤ ਨੇ 317 ਦੌੜਾਂ ਨਾਲ ਜਿੱਤ ਦਰਜ ਕੀਤੀ।

ਪਿਛਲੇ ਆਈ. ਪੀ.ਐੱਲ. ਸੈਸ਼ਨ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਵਲੋਂ ਟੀਮ ਵਿਚ ਬਰਕਰਾਰ ਰੱਖੇ ਗਏ ਸਿਰਾਜ ਨੇ 15 ਮੈਚਾਂ ਵਿਚ ਸਿਰਫ 9 ਵਿਕਟਾਂ ਲਈਆਂ ਸਨ। ਸਿਰਾਜ ਨੇ ਕਿਹਾ ਕਿ ਬਦਲਾਅ ਇਸ ਲਈ ਹੋਇਆ ਕਿਉਂਕਿ ਉਸ ਨੇ ਆਈ. ਪੀ. ਐੱਲ. ਵਿਚ ਅਸਫਲਤਾ ਤੋਂ ਬਾਅਦ ਸਫੈਦ ਗੇਂਦ ਦੀ ਕ੍ਰਿਕਟ ਵਿਚ ਲਾਈਨ ਤੇ ਲੈਂਥ ’ਤੇ ਫੋਕਸ ਕੀਤਾ। ਉਸ ਨੇ ਕਿਹਾ,‘‘ਜਦੋਂ ਆਈ. ਪੀ. ਐੱਲ. ਸੈਸ਼ਨ ਖਰਾਬ ਗਿਆ ਤਾਂ ਮੈਂ ਸਫੈਦ ਗੇਂਦ ਦੀ ਕ੍ਰਿਕਟ ’ਤੇ ਫੋਕਸ ਕਰਨਾ ਸ਼ੁਰੂ ਕੀਤਾ।

ਇਹ ਵੀ ਪੜ੍ਹੋ : ਮਹਿਲਾ IPL ਦੇ ਮੀਡੀਆ ਅਧਿਕਾਰ 951 ਕਰੋੜ ਰੁਪਏ ’ਚ ਵਿਕੇ

ਮੈਂ ਇਸ ’ਤੇ ਮਿਹਨਤ ਕੀਤੀ ਤੇ ਮੇਰਾ ਆਤਮਵਿਸ਼ਵਾਸ ਵਧਿਆ । ਮੈਂ ਆਪਣੇ ਪ੍ਰਦਰਸ਼ਨ ਦੀ ਚਿੰਤਾ ਕਰਨੀ ਛੱਡ ਦਿੱਤੀ। ਸਿਰਫ ਲਾਈਨ ਤੇ ਲੈਂਥ ’ਤੇ ਫੋਕਸ ਰੱਖਿਆ। ਸਿਰਾਜ ਨੇ ਸ਼੍ਰੀਲੰਕਾ ਖਿਲਾਫ ਤਿੰਨ ਵਨਡੇ ਮੈਚਾਂ 'ਚ 9 ਵਿਕਟਾਂ ਲਈਆਂ। ਉਸ ਨੇ ਕਿਹਾ ਕਿ ਜਦੋਂ ਕੁਦਰਤੀ ਇਨਸਵਿੰਗ ਉਪਲਬਧ ਨਹੀਂ ਸੀ ਤਾਂ ਉਸ ਨੇ ਗੇਂਦ ਨੂੰ ਆਊਟ ਸਵਿੰਗ ਕਰਨਾ ਸ਼ੁਰੂ ਕਰ ਦਿੱਤਾ।

ਉਸ ਨੇ ਕਿਹਾ, 'ਇਨਸਵਿੰਗ ਮੇਰੇ ਕੋਲ ਕੁਦਰਤੀ ਤੌਰ 'ਤੇ ਆਉਂਦੀ ਸੀ ਪਰ ਜਦੋਂ ਇਹ ਆਉਣਾ ਬੰਦ ਹੋ ਗਿਆ ਤਾਂ ਮੈਂ ਆਊਟਸਵਿੰਗ 'ਤੇ ਕੰਮ ਕੀਤਾ। ਇਸ ਨੂੰ ਪ੍ਰਭਾਵੀ ਹੋਣ ਵਿਚ ਸਮਾਂ ਲੱਗਾ ਪਰ ਇਸ ਨੇ ਮੇਰਾ ਆਤਮਵਿਸ਼ਵਾਸ ਵਧਾਇਆ। ਉਸ ਨੇ ਨੈੱਟ 'ਤੇ ਜਿੰਨੀ ਜ਼ਿਆਦਾ ਗੇਂਦਬਾਜ਼ੀ ਕੀਤੀ, ਓਨਾ ਹੀ ਉਸ ਨੂੰ ਚੰਗਾ ਮਿਲਿਆ। ਮੈਂ ਇਸ ਬਾਰੇ ਆਈਪੀਐਲ ਵਿੱਚ ਡੇਲ ਸਟੇਨ ਨਾਲ ਵੀ ਗੱਲ ਕੀਤੀ ਸੀ, ਜਿਸ ਨੇ ਬਹੁਤ ਮਦਦ ਕੀਤੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News