ਸਿੰਗਾਪੁਰ ਓਪਨ ਰੱਦ : ਸਾਈਨਾ, ਸ਼੍ਰੀਕਾਂਤ ਦੀ ਓਲੰਪਿਕ ਲਈ ਕੁਆਲੀਫਾਇੰਗ ਦੀ ਉਮੀਦ ਲਗਭਗ ਖਤਮ

Wednesday, May 12, 2021 - 10:32 PM (IST)

ਸਿੰਗਾਪੁਰ ਓਪਨ ਰੱਦ : ਸਾਈਨਾ, ਸ਼੍ਰੀਕਾਂਤ ਦੀ ਓਲੰਪਿਕ ਲਈ ਕੁਆਲੀਫਾਇੰਗ ਦੀ ਉਮੀਦ ਲਗਭਗ ਖਤਮ

ਨਵੀਂ ਦਿੱਲੀ- ਬੈੱਡਮਿੰਟਨ ਵਿਸ਼ਵ ਮਹਾਸੰਘ (ਬੀ. ਡਬਲਯੂ. ਐੱਫ.) ਨੇ ਕੋਰੋਨਾ ਵਾਇਰਸ ਨਾਲ ਜੁੜੀਆਂ ਯਾਤਰਾ ਪਾਬੰਦੀਆਂ ਕਾਰਣ ਸਿੰਗਾਪੁਰ ’ਚ ਓਲੰਪਿਕ ਦੇ ਅੰਤਿਮ ਕੁਆਲੀਫਾਇੰਗ ਨੂੰ ਬੁੱਧਵਾਰ ਰੱਦ ਕਰ ਦਿੱਤਾ, ਜਿਸ ਨਾਲ ਭਾਰਤੀ ਖਿਡਾਰੀਆਂ ਸਾਈਨਾ ਨੇਹਵਾਲ ਅਤੇ ਕਿਦਾਂਬੀ ਸ਼੍ਰੀਕਾਂਤ ਦੇ ਟੋਕੀਓ ਖੇਡਾਂ ਲਈ ਕੁਆਲੀਫਾਈ ਕਰਨ ਦੀਆਂ ਉਮੀਦਾਂ ਲਗਭਗ ਖਤਮ ਹੋ ਗਈਆਂ। ਟੂਰਨਾਮੈਂਟ ਦਾ ਆਯੋਜਕ ਸਿੰਗਾਪੁਰ ਬੈੱਡਮਿੰਟਨ ਸੰਘ (ਐੱਸ. ਬੀ. ਏ.) ਅਤੇ ਬੀ. ਡਬਲਯੂ. ਐੱਫ. ਸਾਂਝੇ ਰੂਪ ਨਾਲ ਸਿੰਗਾਪੁਰ ਓਪਨ ਨੂੰ ਰੱਦ ਕਰਨ ਲਈ ਰਾਜ਼ੀ ਹੋਇਆ ਜਿਸ ਦਾ ਆਯੋਜਨ 1 ਤੋਂ 6 ਜੂਨ ਤੱਕ ਹੋਣਾ ਸੀ। ਬੀ. ਡਬਲਯੂ. ਐੱਫ. ਵਿਸ਼ਵ ਟੂਰ ’ਤੇ ਸੁਪਰ 500 ਟੂਰਨਾਮੈਂਟ ਸਿੰਗਾਪੁਰ ਓਪਨ ਓਲੰਪਿਕ ਕੁਆਲੀਫਾਇੰਗ ਸਮੇਂ ਦੌਰਾਨ ‘ਰੇਸ ਟੂ ਟੋਕੀਓ’ ਰੈਂਕਿੰਗ ਲਈ ਰੈਂਕਿੰਗ ਅੰਕ ਦੇਣ ਵਾਲਾ ਆਖਰੀ ਟੂਰਨਾਮੈਂਟ ਸੀ।

ਇਹ ਖ਼ਬਰ ਪੜ੍ਹੋ-  ਕ੍ਰਿਸਟੀਆਨੋ ਰੋਨਾਲਡੋ ਨੇ ਖਰੀਦੀ ਯੂਨੀਕ ਫਰਾਰੀ, ਦੇਖੋ ਤਸਵੀਰਾਂ


ਬੀ. ਡਬਲਯੂ. ਐੱਫ. ਨੇ ਬਿਆਨ ’ਚ ਕਿਹਾ ਕਿ ਸਾਰੇ ਖਿਡਾਰੀਆਂ, ਟੂਰਨਾਮੈਂਟ ਕਰਮਚਾਰੀਆਂ ਅਤੇ ਸਥਾਨਕ ਭਾਈਚਾਰੇ ਦੀ ਸਿਹਤ ਅਤੇ ਸੁਰੱਖਿਆ ਨਾਲ ਜੁੜੇ ਹਿੱਤਾਂ ਨੂੰ ਦੇਖਦੇ ਹੋਏ ਟੂਰਨਾਮੈਂਟ ਨੂੰ ਰੱਦ ਕਰ ਦਿੱਤਾ ਗਿਆ ਹੈ। ਲੰਡਨ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਈਨਾ ਅਤੇ ਸ਼੍ਰੀਕਾਂਤ ਦਾ ਓਲੰਪਿਕ ਲਈ ਕੁਆਲੀਫਾਈ ਕਰਨਾ ਸਿੰਗਾਪੁਰ ਓਪਨ ਦੇ ਨਤੀਜਿਆਂ ’ਤੇ ਨਿਰਭਰ ਕਰਦਾ ਸੀ ਕਿਉਂਕਿ ਇਸ ਤੋਂ ਪਹਿਲਾਂ 7 ਮਈ ਨੂੰ ਮਲੇਸ਼ੀਆ ਓਪਨ (25 ਤੋਂ 30 ਮਈ) ਨੂੰ ਵੀ ਮੁਲੱਤਵੀ ਕਰ ਦਿੱਤਾ ਗਿਆ ਸੀ।

ਇਹ ਖ਼ਬਰ ਪੜ੍ਹੋ- ਹਸਨ, ਨੌਮਨ ਤੇ ਸ਼ਾਹੀਨ ਨੇ ਹਾਸਲ ਕੀਤੀ ਸਰਵਸ੍ਰੇਸ਼ਠ ਟੈਸਟ ਰੈਂਕਿੰਗ


ਮਲੇਸ਼ੀਆ ਓਪਨ ਦੇ ਮੁਲੱਤਵੀ ਹੋਣ ਤੋਂ ਬਾਅਦ ਭਾਰਤੀ ਬੈੱਡਮਿੰਟਨ ਸੰਘ (ਬੀ. ਏ. ਆਈ.) ਨੇ ਬੀ. ਡਬਲਯੂ. ਐੱਫ. ਨੇ ਆਪਣੇ ਖਿਡਾਰੀਆਂ ਦੀ ਕੁਆਲੀਫੀਕੇਸ਼ਨ ਨੂੰ ਲੈ ਕੇ ਸਪੱਸ਼ਟਾ ਦੀ ਮੰਗ ਕੀਤੀ ਸੀ। ਸਿੰਗਾਪੁਰ ਨੇ ਭਾਰਤ ਤੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ ’ਤੇ ਰੋਕ ਲਗਾ ਦਿੱਤਾ ਹੈ, ਜਿਸ ਨਾਲ ਭਾਰਤੀ ਖਿਡਾਰੀਆਂ ਦਾ ਅੰਤਿਮ ਕੁਆਲੀਫਾਇਰ ਲਈ ਇਸ ਦੇਸ਼ ’ਚ ਜਾ ਸਕਣਾ ਕਾਫੀ ਮੁਸ਼ਕਿਲ ਸੀ। ਭਾਰਤ ਲਈ ਮਹਿਲਾ ਸਿੰਗਲ ’ਚ ਪੀ. ਵੀ. ਸਿੰਧੂ, ਪੁਰਸ਼ ਸਿੰਗਲ ’ਚ ਬੀ. ਸਾਈ ਪ੍ਰਣੀਤ ਅਤੇ ਚਿਰਾਗ ਸ਼ੈੱਟੀ ਤੇ ਸਾਤਵਿਕਸਾਈਰਾਜ ਰੰਕੀਰੈੱਡੀ ਦੀ ਪੁਰਸ਼ ਡਬਲ ਜੋੜੀ ਪਹਿਲਾਂ ਹੀ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੀ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News