ਸਿੰਧੂ ਗੋਡੇ ਦੀ ਸੱਟ ਕਾਰਨ ਫਰੈਂਚ ਓਪਨ ਦੇ ਦੂਜੇ ਗੇੜ ਦੇ ਮੈਚ ਤੋਂ ਹਟੀ
Thursday, Oct 26, 2023 - 09:49 PM (IST)
ਰੇਨਸ (ਫਰਾਂਸ), (ਭਾਸ਼ਾ)- ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਬੈਡਮਿੰਟਨ ਖਿਡਾਰਨ ਪੀ. ਵੀ. ਸਿੰਧੂ ਨੂੰ ਵੀਰਵਾਰ ਨੂੰ ਇੱਥੇ ਥਾਈਲੈਂਡ ਦੀ ਸੁਪਾਨਿਦਾ ਕੇਥੋਂਗ ਖਿਲਾਫ ਪਹਿਲਾ ਗੇਮ ਜਿੱਤਣ ਦੇ ਬਾਵਜੂਦ ਗੋਡੇ ਦੀ ਸੱਟ ਕਾਰਨ ਫਰੈਂਚ ਓਪਨ ਦੇ ਮਹਿਲਾ ਸਿੰਗਲਜ਼ ਦੇ ਦੂਜੇ ਦੌਰ ਦੇ ਮੈਚ ਤੋਂ ਹਟਣਾ ਪਿਆ। ਸਿੰਧੂ ਨੇ ਪਹਿਲੀ ਗੇਮ 21-18 ਨਾਲ ਜਿੱਤੀ। ਦੂਜੀ ਗੇਮ ਵਿੱਚ ਜਦੋਂ ਸਕੋਰ 1-1 ਸੀ ਤਾਂ ਭਾਰਤੀ ਖਿਡਾਰੀ ਦੇ ਖੱਬੇ ਗੋਡੇ ਵਿੱਚ ਸਮੱਸਿਆ ਆ ਗਈ। ਸਿੰਧੂ ਜਦੋਂ ਕੇਥੋਂਗ ਦਾ ਸ਼ਾਟ ਵਾਪਸ ਮਾਰ ਰਹੀ ਸੀ ਤਾਂ ਉਸ ਦੇ ਖੱਬੇ ਗੋਡੇ 'ਤੇ ਸੱਟ ਲੱਗ ਗਈ।
ਇਹ ਵੀ ਪੜ੍ਹੋ : ਯਹੂਦੀ ਵਿਰੋਧੀ ਪੋਸਟ ਸ਼ੇਅਰ ਕਰਨੀ ਪਈ ਭਾਰੀ, ਨੀਸ ਡਿਫੈਂਡਰ ਯੂਸੇਫ ਅਟਲ 'ਤੇ ਲੱਗੀ 7 ਮੈਚਾਂ ਦੀ ਪਾਬੰਦੀ
ਸਿੰਧੂ ਨੇ ਸੱਟ 'ਤੇ ਮੈਜਿਕ ਸਪਰੇਅ ਲਗਾਇਆ ਅਤੇ ਟੂਰਨਾਮੈਂਟ ਦੇ ਡਾਕਟਰ ਦੀ ਮਦਦ ਲਈ। ਇਸ ਤੋਂ ਬਾਅਦ ਸਿੰਧੂ ਨੇ ਆਪਣੇ ਕੋਚ ਹਾਫਿਜ਼ ਹਾਸ਼ਿਮ ਨਾਲ ਦੋ ਵਾਰ ਸਲਾਹ ਕੀਤੀ ਅਤੇ ਇਸ ਦੇ ਲਈ ਉਸ ਨੂੰ ਪੀਲਾ ਕਾਰਡ ਵੀ ਦਿਖਾਇਆ ਗਿਆ। ਭਾਰਤੀ ਖਿਡਾਰੀ ਨੇ ਹਾਲਾਂਕਿ ਫਿਰ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਉਣ ਵਾਲੇ ਕੇਥੋਂਗ ਖਿਲਾਫ ਮੈਚ ਤੋਂ ਹਟਣ ਦਾ ਫੈਸਲਾ ਕੀਤਾ। ਸਿੰਧੂ ਨੇ ਇਸ ਤੋਂ ਪਹਿਲਾਂ ਪਹਿਲੇ ਦੌਰ 'ਚ ਇੰਡੋਨੇਸ਼ੀਆ ਦੀ ਗ੍ਰੇਗੋਰੀਆ ਮਾਰਿਸਕਾ ਤੁਨਜੁੰਗ ਨੂੰ 12-21, 21-18, 21-15 ਨਾਲ ਹਰਾਇਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ