ਸਿੰਧੂ, ਸੇਨ ਕੈਨੇਡਾ ਓਪਨ ਦੇ ਕੁਆਰਟਰ ਫਾਈਨਲ ''ਚ

Friday, Jul 07, 2023 - 01:16 PM (IST)

ਸਿੰਧੂ, ਸੇਨ ਕੈਨੇਡਾ ਓਪਨ ਦੇ ਕੁਆਰਟਰ ਫਾਈਨਲ ''ਚ

ਕੈਲਗਰੀ- ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਅਤੇ ਲਕਸ਼ੈ ਸੇਨ ਕੈਨੇਡਾ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਪਹੁੰਚ ਗਏ ਹਨ। ਸਿੰਧੂ ਦੀ ਵਿਰੋਧੀ ਜਾਪਾਨ ਦੀ ਨਾਤਸੁਕੀ ਨਿਦਾਇਰਾ ਨੇ ਉਸ ਨੂੰ ਵਾਕਓਵਰ ਦੇਣ ਤੋਂ ਬਾਅਦ ਆਖਰੀ ਅੱਠ 'ਚ ਪ੍ਰਵੇਸ਼ ਕੀਤਾ। ਜਦਕਿ ਸੇਨ ਨੇ ਬ੍ਰਾਜ਼ੀਲ ਦੇ ਵਿਗੋਰ ਕੋਏਲਹੋ ਨੂੰ 31 ਮਿੰਟ 'ਚ 21. 15, 21. 11 ਨਾਲ ਹਰਾਇਆ।
ਸਿੰਧੂ ਦਾ ਸਾਹਮਣਾ 2022 ਦੀ ਇੰਡੋਨੇਸ਼ੀਆ ਮਾਸਟਰਜ਼ ਚੈਂਪੀਅਨ ਗਾਓ ਫੈਂਗ ਜੀ ਨਾਲ ਹੋਵੇਗਾ, ਜਿਸ ਨੇ ਇਸ ਸਾਲ ਦੀ ਸ਼ੁਰੂਆਤ 'ਚ ਏਸ਼ੀਆ ਮਿਕਸਡ ਟੀਮ ਚੈਂਪੀਅਨਸ਼ਿਪ 'ਚ ਚੀਨ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ ਸੀ। ਸੇਨ ਦਾ ਮੁਕਾਬਲਾ ਬੈਲਜੀਅਮ ਦੇ ਜੂਲੀਅਨ ਕਾਰਾਗੀ ਨਾਲ ਹੋਵੇਗਾ। ਭਾਰਤ ਦੇ ਕ੍ਰਿਸ਼ਨਾ ਪ੍ਰਸਾਦ ਗਾਰਾਗਾ ਅਤੇ ਵਿਸ਼ਨੂੰਵਰਧਨ ਗੌਡ ਪੰਜਾਲਾ ਪ੍ਰੀ-ਕੁਆਰਟਰ ਫਾਈਨਲ 'ਚ ਵਿਸ਼ਵ ਦੇ 7ਵੇਂ ਨੰਬਰ ਦੀ ਇੰਡੋਨੇਸ਼ੀਆਈ ਜੋੜੀ ਮੁਹੰਮਦ ਅਹਿਸਾਨ ਅਤੇ ਹੈਂਡਰਾ ਸੇਤੀਆਵਾਨ ਤੋਂ  9. 21, 11. 21 ਤੋਂ ਹਾਰ ਗਏ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News