ਨੀਸ਼ੂ, ਪੁਲਕਿਤ ਤੇ ਸ੍ਰਿਸ਼ਟੀ ਅੰਡਰ-23 ਕੁਸ਼ਤੀ ਵਿਸ਼ਵ ਚੈਂਪੀਅਨਸ਼ਿਪ ਦੇ ਸੈਮੀਫਾਈਨਲ ’ਚ

Thursday, Oct 23, 2025 - 07:46 PM (IST)

ਨੀਸ਼ੂ, ਪੁਲਕਿਤ ਤੇ ਸ੍ਰਿਸ਼ਟੀ ਅੰਡਰ-23 ਕੁਸ਼ਤੀ ਵਿਸ਼ਵ ਚੈਂਪੀਅਨਸ਼ਿਪ ਦੇ ਸੈਮੀਫਾਈਨਲ ’ਚ

ਨੋਵੀ ਸਾਦ –ਭਾਰਤ ਦੀਆਂ ਤਿੰਨ ਮਹਿਲਾ ਪਹਿਲਵਾਨਾਂ ਨੀਸ਼ੂ, ਪੁਲਕਿਤ ਤੇ ਸ੍ਰਿਸ਼ਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵੀਰਵਾਰ ਨੂੰ ਇੱਥੇ ਅੰਡਰ-23 ਕੁਸ਼ਤੀ ਵਿਸ਼ਵ ਚੈਂਪੀਅਨਸ਼ਿਪ ਵਿਚ ਆਪਣੇ-ਆਪਣੇ ਵਰਗ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ।ਨੀਸ਼ੂ (55 ਕਿ. ਗ੍ਰਾ.) ਨੇ ਜਾਪਾਨ ਦੀ ਮੋ ਕਿਯੂਕਾ ਨੂੰ 6-2 ਨਾਲ ਹਰਾਉਣ ਤੋਂ ਬਾਅਦ ਕਿਰਾ ਸੋਲੋਬਚੁਕ ’ਤੇ 10-1 ਨਾਲ ਜਿੱਤ ਹਾਸਲ ਕਰ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਪੁਲਕਿਤ (65 ਕਿ. ਗ੍ਰਾ.) ਨੇ ਦੋਵੇਂ ਜਿੱਤ ਤਕਨੀਕੀ ਸ੍ਰੇਸ਼ਠਤਾ ਨਾਲ ਹਾਸਲ ਕੀਤੀਆਂ। ਸ੍ਰਿਸ਼ਟੀ ਨੇ ਕੈਨੇਡਾ ਦੀ ਮਾਰੀਆ ਸਾਵਿਯਾਕ (10-0) ਤੇ ਤੁਰਕੀ ਦੀ ਬੇਯਜਾ ਅਕਕਸ (18-8) ਨੂੰ ਹਰਾਇਆ।


author

Hardeep Kumar

Content Editor

Related News