ਪ੍ਰਸ਼ਾਂਤ ਸਿੰਘ ਏਸ਼ੀਆਈ ਟੂਰਨਾਮੈਂਟ ’ਚ ਭਾਰਤੀ ਰਗਬੀ ਸੈਵਨਸ ਟੀਮ ਦੀ ਕਰੇਗਾ ਅਗਵਾਈ
Wednesday, Oct 22, 2025 - 10:54 PM (IST)

ਸਪੋਰਟਸ ਡੈਸਕ– ਪ੍ਰਸ਼ਾਂਤ ਸਿੰਘ ਮਸਕਟ ਵਿਚ 25 ਤੇ 26 ਅਕਤੂਬਰ ਨੂੰ ਹੋਣ ਵਾਲੀ ਏਸ਼ੀਆ ਰਗਬੀ ਐਮੀਰੇਟਸ ਸੈਂਵਸ ਟਰਾਫੀ ਵਿਚ ਭਾਰਤ ਦੀ 13 ਮੈਂਬਰੀ ਟੀਮ ਦੀ ਅਗਵਾਈ ਕਰੇਗਾ। ਇਸ ਟੂਰਨਾਮੈਂਟ ਵਿਚ ਭਾਰਤੀ ਟੀਮ ਨੂੰ ਤੀਜਾ ਦਰਜਾ ਦਿੱਤਾ ਗਿਆ ਹੈ। ਭਾਰਤੀ ਰਗਬੀ ਫੁੱਟਬਾਲ ਸੰਘ (ਆਈ. ਆਰ. ਐੱਫ. ਯੂ. ) ਨੇ ਬੁੱਧਵਾਰ ਨੂੰ ਇਹ ਐਲਾਨ ਕੀਤਾ। ਭਾਰਤ ਤੋਂ ਇਲਾਵਾ ਇਸ ਟੂਰਨਾਮੈਂਟ ਵਿਚ ਅਫਗਾਨਿਸਤਾਨ, ਬਹਿਰੀਨ, ਈਰਾਨ, ਇਰਾਕ, ਜੌਰਡਨ, ਕਜ਼ਾਕਿਸਤਾਨ, ਕ੍ਰਿਗਿਸਤਾਨ, ਲੇਬਨਾਨ, ਓਮਾਨ, ਫਿਲਿਸਤੀਨ, ਕਤਰ, ਸਾਊਦੀ ਅਰਬ ਤੇ ਸੀਰੀਆ ਵੀ ਹਿੱਸਾ ਲੈਣਗੇ। ਭਾਰਤ ਨੂੰ ਲਿਬਨਾਨ ਤੇ ਅਫਗਾਨਿਸਤਾਨ ਦੇ ਨਾਲ ਗਰੁੱਪ-ਸੀ ਵਿਚ ਰੱਖਿਆ ਗਿਆ ਹੈ। ਭਾਰਤ ਆਪਣੀ ਮੁਹਿੰਮ ਦੀ ਸ਼ੁਰੂਆਤ 25 ਅਕਤੂਬਰ ਨੂੰ ਲਿਬਨਾਨ ਵਿਰੁੱਧ ਕਰੇਗਾ।
ਭਾਰਤੀ ਟੀਮ : ਪ੍ਰਸ਼ਾਂਤ ਸਿੰਘ (ਕਪਤਾਨ), ਦੀਪਕ ਪੂਨੀਆ (ਉਪ ਕਪਤਾਨ), ਸੁਮਿਤ ਕੁਮਾਰ ਰਾਏ, ਕਰਣ ਰਾਜਭਰ, ਦੇਸਰਾਜ ਸਿੰਘ, ਗੌਰਵ ਕੁਮਾਰ, ਅਸੀਸ ਸਬਰ, ਗਣੇਸ਼ ਮਾਝੀ, ਹਿਤੇਸ਼ ਡਾਗਰ, ਜਾਵੇਦ ਹੁਸੈਨ, ਸ਼ਹਿਨਵਾਜ਼ ਅਹਿਮਦ, ਜੁਗਲ ਮਾਂਝੀ, ਸ਼ਿਵਮ ਸ਼ੁਕਲਾ।