ਭੁੱਲਰ ਮਨੀਲਾ ’ਚ ਤੀਸਰੇ ਦੌਰ ਤੋਂ ਬਾਅਦ 7ਵੇਂ ਸਥਾਨ ’ਤੇ
Sunday, Oct 26, 2025 - 02:01 PM (IST)
ਮਨੀਲਾ (ਫਿਲੀਪਿੰਸ)- ਭਾਰਤੀ ਗੋਲਫਰ ਗਗਨਜੀਤ ਭੁੱਲਰ ਇੰਟਰਨੈਸ਼ਨਲ ਸੀਰੀਜ਼ ਫਿਲੀਪਿੰਸ ਦੇ ਤੀਸਰੇ ਦੌਰ ’ਚ 18ਵੇਂ ਹੋਲ ’ਤੇ ਬੋਗੀ ਕਰਨ ਦੇ ਬਾਵਜੂਦ ਖਿਤਾਬ ਦੀ ਦੌੜ ’ਚ ਬਣਿਆ ਹੋਇਆ ਹੈ। ਭੁੱਲਰ 67-69-67 ਦੇ ਸਕੋਰ ਨਾਲ ਸਾਂਝੇ 7ਵੇਂ ਸਥਾਨ ’ਤੇ ਹੈ। ਉਸ ਦਾ ਕੁੱਲ ਸਕੋਰ 13 ਅੰਡਰ ਹੈ। ਉਹ ਸੈਂਪਸਨ ਝੇਂਗ (62), ਮਿਗੁਏਲ ਤਬੁਏਨਾ (65) ਅਤੇ ਸਰਿਤਾ ਸੁਵੰਨਾਰੂਤ (690 ਨਾਲੋਂ 4 ਸ਼ਾਟ ਪਿੱਛੇ ਹੈ।
ਉਸ ਨੇ ਏਲੇਨਾ ਗੋਲਫ ਕਲੱਬ ਦੇ ਪਹਿਲੇ 9 ਹੋਲ ’ਚ 3 ਵਾਰ ਬਰਡੀ ਲਾਈ ਅਤੇ ਫਿਰ 13ਵੇਂ, 16ਵੇਂ ਅਤੇ 17ਵੇਂ ਹੋਲ ’ਚ 3 ਹੋਰ ਬਰਡੀ ਲਾ ਕੇ ਦਿਨ ਦਾ ਸਕੋਰ 6 ਅੰਡਰ ਤੱਕ ਪਹੁੰਚਾ ਦਿੱਤਾ ਪਰ 18ਵੇਂ ਹੋਲ ’ਚ 1 ਬੋਗੀ ਨੇ ਉਸ ਨੂੰ ਥੋੜਾ ਪਿੱਛੇ ਥੱਕ ਦਿੱਤਾ। ਭਾਰਤ ਦੇ ਹੋਰ ਖਿਡਾਰੀਆਂ ’ਚ ਕਰਣਦੀਪ ਕੋਚਰ (67) 19ਵੇਂ ਸਥਾਨ ਤੇ ਅਜੀਤੇਸ਼ ਸੰਧੂ (72) 50ਵੇਂ ਸਥਾਨ ’ਤੇ ਹਨ।
