ਲਕਸ਼ੈ ਸੇਨ ਫਰੈਂਚ ਓਪਨ ਦੇ ਪਹਿਲੇ ਗੇੜ ''ਚ ਹਾਰ ਕੇ ਬਾਹਰ
Wednesday, Oct 22, 2025 - 01:20 PM (IST)
ਸਪੋਰਟਸ ਡੈਸਕ- ਭਾਰਤੀ ਖਿਡਾਰੀ ਲਕਸ਼ੈ ਸੇਨ ਇੱਥੇ ਓਪਨ ਸੁਪਰ 750 ਬੈਡਮਿੰਟਨ ’ਚ ਪੁਰਸ਼ ਸਿੰਗਲਜ਼ ਦੇ ਪਹਿਲੇ ਗੇੜ ’ਚ ਆਇਰਲੈਂਡ ਦੇ ਐੱਨ ਐੱਨਗੁਏਨ ਤੋਂ ਸਿੱਧੇ ਸੈੱਟਾਂ ’ਚ ਹਾਰ ਕੇ ਫਰੈਂਚ ਟੂਰਨਾਮੈਂਟ ’ਚੋਂ ਬਾਹਰ ਹੋ ਗਿਆ। ਹਾਂਗਕਾਂਗ ਓਪਨ ਦੇ ਫਾਈਨਲ ’ਚ ਪਹੁੰਚਣ ਵਾਲਾ ਲਕਸ਼ੈ ਸ਼ੁਰੂ ਤੋਂ ਹੀ ਲੈਅ ਨਾ ਦਿੱਸਿਆ ਤੇ ਉਸ ਨੂੰ ਦੁਨੀਆ ਦੇ 29ਵੇਂ ਨੰਬਰ ਦੇ ਖਿਡਾਰੀ ਐੱਨਗੁਏਨ ਤੋਂ 7-21 16-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਅਲਮੋੜਾ ਦੇ ਲਕਸ਼ੈ ਨੇ ਪਿਛਲੇ ਹਫ਼ਤੇ ਡੈਨਮਾਰਕ ਓਪਨ ਦੇ ਪਹਿਲੇ ਗੇੜ ’ਚ ਐੱਨਗੁਏਨ ਨੂੰ ਹਰਾਇਆ ਸੀ ਪਰ ਪੈਰਿਸ ’ਚ ਉਸ ਦਾ ਪ੍ਰਦਰਸ਼ਨ ਵਧੀਆ ਨਹੀਂ ਰਿਹਾ। ਇਸੇ ਦੌਰਾਨ ਰੋਹਨ ਕਪੂਰ ਤੇ ਰੁਤਵਿਕਾ ਸ਼ਿਵਾਨੀ ਦੀ ਜੋੜੀ ਨੇ ਮਿਕਸਡ ਡਬਲਜ਼ ਦੇ ਪਹਿਲੇ ਗੇੜ ’ਚ ਯੂਕਰੇਨ ਦੇ ਐਲੈਕਸੀ ਤਿਤੋਵ ਤੇ ਯੇਵਹੇਨੀਆ ਕੈਂਟੇਮਿਰ ਦੀ ਜੋੜੀ ਨੂੰ ਖ਼ਿਲਾਫ਼ 21-12, 21-19 ਨਾਲ ਜਿੱਤ ਦਰਜ ਕੀਤੀ। ਇਸ ਜੋੜੀ ਦਾ ਅਗਲਾ ਮੁਕਾਬਲਾ ਥੋਮ ਗਿਕਵੈੱਲ ਤੇ ਡੈੱਲਫਾਈਨ ਡੈਲਰੂਈ ਦੀ ਜੋੜੀ ਨਾਲ ਹੋਵੇਗਾ।
