ਮਨਿਕਾ ਬੱਤਰਾ ਡਬਲਯੂ. ਟੀ. ਟੀ. ਸਟਾਰ ਕੰਟੈਂਡਰ ਦੇ ਕੁਆਰਟਰ ਫਾਈਨਲ ’ਚ
Sunday, Oct 26, 2025 - 11:52 AM (IST)
ਨਵੀਂ ਦਿੱਲੀ- ਸਟਾਰ ਭਾਰਤੀ ਪੈਡਲਰ ਮਨਿਕਾ ਬੱਤਰਾ ਨੇ ਸ਼ਨੀਵਾਰ ਨੂੰ ਲੰਡਨ ’ਚ 300,000 ਡਾਲਰ ਪੁਰਸਕਾਰ ਰਾਸ਼ੀ ਦੇ ਡਬਲਯੂ. ਟੀ. ਟੀ. ਸਟਾਰ ਕੰਟੈਂਡਰ ਟੂਰਨਾਮੈਂਟ ’ਚ ਦੁਨੀਆ ਦੀ 12ਵੇਂ ਨੰਬਰ ਦੀ ਖਿਡਾਰਨ ਚੀਨ ਦੀ ਸ਼ੀ ਜੁਨਯਾਓ ਨੂੰ ਹਰਾ ਕੇ ਮਹਿਲਾ ਸਿੰਗਲ ਕੁਆਰਟਰ ਫਾਈਨਲ ’ਚ ਜਗ੍ਹਾ ਬਣਾਈ।
ਦੁਨੀਆ ਦੀ 23 ਨੰਬਰ ਦੀ ਖਿਡਾਰਨ ਅਤੇ 16ਵਾਂ ਦਰਜਾ ਪ੍ਰਾਪਤ ਬੱਤਰਾ ਨੇ 37 ਮਿੰਟ ਤੱਕ ਚੱਲੇ ਰਾਊਂਡ ਆਫ 16 ਮੁਕਾਬਲੇ ’ਚ ਚੌਥਾ ਦਰਜਾ ਪ੍ਰਾਪਤ ਖਿਡਾਰਨ ਨੂੰ 11-6, 11-4, 8-11, 11-9 ਨਾਲ ਹਰਾ ਦਿੱਤਾ। ਸੈਮੀਫਾਈਨਲ ’ਚ ਜਗ੍ਹਾ ਬਣਾਉਣ ਲਈ ਭਾਰਤੀ ਖਿਡਾਰੀ ਦਾ ਸਾਹਮਣਾ ਕੋਰੀਆ ਦੀ 5ਵਾਂ ਦਰਜਾ ਪ੍ਰਾਪਤ ਸ਼ਿਨ ਯੂਬਿਨ ਅਤੇ ਚੀਨੀ ਤਾਈਪੇ ਦੀ 9ਵਾਂ ਦਰਜਾ ਪ੍ਰਾਪਤ ਚੇਂਗ ਆਈ-ਚਿੰਗ ਵਿਚਾਲੇ ਹੋਣ ਵਾਲੇ ਮੁਕਾਬਲੇ ਦੇ ਜੇਤੂ ਨਾਲ ਹੋਵੇਗਾ।
