ਸਿੰਧੂ ਨੇ ਆਪਣੇ ਆਖਰੀ PBL ਮੈਚ 'ਚ ਰਿਤੁਪਰਣਾ ਨੂੰ ਹਰਾਇਆ

02/06/2020 2:05:06 AM

ਹੈਦਰਾਬਾਦ— ਸਟਾਰ ਬੈਡਮਿੰਟਨ ਖਿਡਾਰੀ ਪੀ.ਵੀ. ਸਿੰਧੂ ਨੇ ਬੁੱਧਵਾਰ ਨੂੰ ਇੱਥੇ ਉਮੀਦ ਦੇ ਅਨੁਰੂਪ ਰਿਤੁਪਰਣਾ ਦਾਸ ਨੂੰ ਹਰਾ ਦਿੱਤਾ ਪਰ ਉਸਦੀ ਟੀਮ ਹੈਦਰਾਬਾਦ ਹੰਟਰਸ ਪ੍ਰੀਮੀਅਰ ਲੀਗ (ਪੀ. ਬੀ. ਐੱਲ.) ਤੋਂ ਬਾਹਰ ਹੋ ਚੁੱਕੀ ਹੈ। ਮੌਜੂਦਾ ਵਿਸ਼ਵ ਚੈਂਪੀਅਨ ਤੇ ਰੀਓ ਓਲੰਪਿਕ 'ਚ ਚਾਂਦੀ ਤਮਗਾ ਜਿੱਤਣ ਵਾਲੀ ਸਿੰਧੂ ਨੇ ਪੁਣੇ ਅਸੇਸ ਦੀ ਰਿਤੁਪਰਣਾ ਨੂੰ 15-7, 15-8 ਨਾਲ ਹਰਾਇਆ ਤੇ ਪੀ. ਬੀ. ਐੱਲ. ਦਾ ਅੰਤ ਜਿੱਤ ਨਾਲ ਕੀਤਾ। ਨਾਲ ਹੀ ਪੀ. ਬੀ. ਐੱਲ. 'ਚ ਡੈਬਿਊ ਕਰਨ ਵਾਲੇ ਮਿਥੁਨ ਮੰਜੂਨਾਥ ਨੇ ਹੈਦਰਾਬਾਦ ਦੇ ਟ੍ਰੰਪ ਖਿਡਾਰੀ ਪ੍ਰਿੰਯਾਸ਼ੁ ਰਾਜਾਵਤ ਨੂੰ 15-11, 11-15, 15-13 ਨਾਲ ਹਰਾਇਆ। ਇਸ ਤੋਂ ਪਹਿਲਾਂ ਪੁਣੇ ਦੇ ਚਿਰਾਗ ਸ਼ੇੱਟੀ ਤੇ ਹੇਂਡ੍ਰਾ ਸੇਤੀਆਵਾਨ ਨੇ ਬੇਨ ਲੇਨ ਤੇ ਸੀਨ ਵੇਂਡੀ 'ਤੇ 15-12, 15-9 ਨਾਲ ਜਿੱਤ ਹਾਸਲ ਕੀਤੀ ਸੀ।


Gurdeep Singh

Content Editor

Related News