ਸਿੰਧੂ ਤੇ ਸ਼੍ਰੀਕਾਂਤ ਦੀਆਂ ਨਜ਼ਰਾਂ ਥਾਈਲੈਂਡ ਓਪਨ ਖਿਤਾਬ ਜਿੱਤਣ ''ਤੇ

Tuesday, Jul 10, 2018 - 03:21 AM (IST)

ਬੈਂਕਾਕ— ਭਾਰਤ ਦੀ ਚੋਟੀ ਦੀ ਬੈਡਮਿੰਟਨ ਖਿਡਾਰਨ ਪੀ. ਵੀ. ਸਿੰਧੂ ਤੇ ਕਿਦਾਂਬੀ ਸ਼੍ਰੀਕਾਂਤ ਕੱਲ ਤੋਂ ਸ਼ੁਰੂ ਹੋ ਰਹੇ 3,50,000 ਡਾਲਰ ਦੀ ਇਨਾਮੀ ਰਾਸ਼ੀ ਵਾਲੇ ਬੀ. ਡਬਲਯੂ. ਐੱਫ. ਵਿਸ਼ਵ ਕੱਪ ਸੁਪਰ 500 ਟੂਰਨਾਮੈਂਟ ਇੰਡੋਨੇਸ਼ੀਆ ਓਪਨ ਵਿਚ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖ ਕੇ ਸੈਸ਼ਨ ਦਾ ਪਹਿਲਾ ਖਿਤਾਬ ਜਿੱਤਣਾ ਚਾਹੁਣਗੇ। 
ਓਲੰਪਿਕ ਚਾਂਦੀ ਤਮਗਾ ਜੇਤੂ ਸਿੰਧੂ ਤੇ ਸਾਬਕਾ ਵਿਸ਼ਵ ਨੰਬਰ ਇਕ ਸ਼੍ਰੀਕਾਂਤ ਪਿਛਲੇ ਸੈਸ਼ਨ ਵਿਚ ਸ਼ਾਨਦਾਰ ਫਾਰਮ ਵਿਚ ਸਨ ਤੇ ਕਈ ਵੱਡੇ ਟੂਰਨਾਮੈਂਟ ਜਿੱਤਣ 'ਚ ਸਫਲ ਰਹੇ ਪਰ ਮੌਜੂਦਾ ਸੈਸ਼ਨ 'ਚ ਲਗਾਤਾਰ ਵਧੀਆ ਪ੍ਰਦਰਸ਼ਨ ਤੋਂ ਬਾਅਦ ਵੀ ਦੋਵੇਂ ਕੋਈ ਵੱਡਾ ਟੂਰਨਾਮੈਂਟ ਨਹੀਂ ਜਿੱਤ ਸਕੇ ਹਨ।
ਸਿੰਧੂ ਇੰਡੀਅਨ ਓਪਨ ਤੇ ਰਾਸ਼ਟਰਮੰਡਲ ਖੇਡਾਂ 'ਚ ਉਪ-ਜੇਤੂ ਰਹੀ ਸੀ। ਸ਼੍ਰੀਕਾਂਤ ਨੇ ਵੀ ਗੋਲਡ ਕੋਸਟ (ਰਾਸ਼ਟਰਮੰਡਲ ਖੇਡਾਂ) ਵਿਚ ਸਿੰਗਲਜ਼ 'ਚ ਚਾਂਦੀ ਹਾਸਲ ਕੀਤੀ ਸੀ। ਮਿਕਸਡ ਟੀਮ ਪ੍ਰਤੀਯੋਗਿਤਾ 'ਚ ਮਲੇਸ਼ੀਆਈ ਧਾਕੜ ਲੀ ਚੋਂਗ ਵੇਈ 'ਤੇ ਉਸ ਦੀ ਜਿੱਤ ਕਾਰਨ ਭਾਰਤ ਨੂੰ ਸੋਨ ਤਮਗਾ ਮਿਲਿਆ ਸੀ।


Related News