ਸਿੰਧੂ, ਸਾਇਨਾ ਤੇ ਸ਼੍ਰੀਕਾਂਤ ਪੁਰਾਣੀਆਂ ਟੀਮਾਂ ਨਾਲ ਬਰਕਰਾਰ

10/10/2017 3:28:59 AM

ਹੈਦਰਾਬਾਦ— ਭਾਰਤ ਦੀਆਂ ਚੋਟੀ ਦੀਆਂ ਖਿਡਾਰਨਾਂ ਪੀ. ਵੀ. ਸਿੰਧੂ ਤੇ ਸਾਇਨਾ ਨੇਹਵਾਲ ਨੂੰ ਪ੍ਰੀਮੀਅਰ ਬੈਡਮਿੰਟਨ ਲੀਗ (ਪੀ. ਬੀ. ਐੱਲ.) ਲਈ ਅੱਜ ਇਥੇ ਹੋਈ ਬੋਲੀ 'ਚ ਪੁਰਾਣੀਆਂ ਟੀਮਾਂ ਨੇ ਆਪਣੇ ਨਾਲ ਬਰਕਰਾਰ ਰੱਖਿਆ ਹੈ।
ਟੀਮਾਂ 'ਚ ਬਰਕਰਾਰ ਰਹਿਣ ਵਾਲੇ ਖਿਡਾਰੀਆਂ ਨੂੰ ਪਿਛਲੇ ਸਾਲ ਦੀ ਤੁਲਨਾ 'ਚ 25 ਫੀਸਦੀ ਜ਼ਿਆਦਾ ਰਕਮ ਦਿੱਤੇ ਜਾਣ ਦਾ ਨਿਯਮ ਹੈ, ਜਦਕਿ 'ਰਾਈਟ ਟੂ ਮੈਚ' ਕਾਰਡ ਦੇ ਇਸਤੇਮਾਲ ਨਾਲ ਖਰੀਦੇ ਗਏ ਖਿਡਾਰੀਆਂ ਦੀ ਫੀਸ 'ਚ 10 ਫੀਸਦੀ ਦਾ ਵਾਧਾ ਹੋਵੇਗਾ।
ਸਾਬਕਾ ਜੇਤੂ ਚੇਨਈ ਸਮੈਸ਼ਰਸ ਨੇ ਓਲੰਪਿਕ ਚਾਂਦੀ ਤਮਗਾ ਜੇਤੂ ਸਿੰਧੂ ਨੂੰ 48.75 ਲੱਖ ਰੁਪਏ 'ਚ ਖਰੀਦਿਆ। 22 ਸਾਲ ਦੀ ਇਸ ਖਿਡਾਰਨ ਨੇ ਹਾਲ ਹੀ ਵਿਚ ਗਲਾਸਗੋ 'ਚ ਹੋਈ ਵਿਸ਼ਵ ਚੈਂਪੀਅਨ ਵਿਚ ਚਾਂਦੀ ਤਮਗਾ ਆਪਣੇ ਨਾਂ ਕੀਤਾ ਸੀ। ਪਿਛਲੇ ਸਾਲ ਉਸ ਦੇ ਲਈ ਟੀਮ ਨੇ 39 ਲੱਖ ਰੁਪਏ ਖਰਚ ਕੀਤੇ ਸਨ।
ਵਿਸ਼ਵ ਚੈਂਪੀਅਨਸ਼ਿਪ 'ਚ ਕਾਂਸੀ ਤਮਗਾ ਜਿੱਤਣ ਵਾਲੀ ਸਾਇਨਾ ਵੀ ਅਵਧ ਵਾਰੀਅਰਸ ਟੀਮ ਨਾਲ ਬਣੀ ਰਹੇਗੀ। ਪਿਛਲੀ ਵਾਰ 33 ਲੱਖ ਦੇ ਮੁਕਾਬਲੇ ਇਸ ਵਾਰ ਉਸ ਨੂੰ 41,25,000 ਰੁਪਏ ਮਿਲਣਗੇ।
ਇੰਡੋਨੇਸ਼ੀਆ ਤੇ ਆਸਟ੍ਰੇਲੀਆ 'ਚ ਲਗਾਤਾਰ ਦੋ ਖਿਤਾਬ ਜਿੱਤਣ ਵਾਲੇ ਸ਼੍ਰੀਲੰਕਾ ਨੂੰ ਅਵਧ ਵਾਰੀਅਰਸ ਨੇ 'ਰਾਈਟ ਟੂ ਮੈਚ' ਦਾ ਇਸਤੇਮਾਲ ਕਰ ਕੇ 56,10,000 ਰੁਪਏ ਵਿਚ ਟੀਮ ਨਾਲ ਬਰਕਰਾਰ ਰੱਖਿਆ। ਡਬਲਜ਼ ਖਿਡਾਰੀਆਂ 'ਚ ਭਾਰਤ ਦਾ ਸਾਤਵਿਕ ਸਾਈਰਾਜ, ਕੋਰੀਆ ਦੀ ਲੀ ਯੰਗ ਡਾਈ ਤੇ ਰੂਸ ਦਾ ਵਲਾਦੀਮੀਰ ਇਵਾਨੋਵ ਵੀ ਪੁਰਾਣੀਆਂ ਟੀਮਾਂ ਨਾਲ ਜੁੜੇ ਰਹੇ ਤੇ ਬੋਲੀ ਦਾ ਹਿੱਸਾ ਨਹੀਂ ਬਣੇ। 
ਨਿਯਮਾਂ ਮੁਤਾਬਕ ਪੁਰਾਣੀ ਟੀਮ ਇਕ ਖਿਡਾਰੀ ਨੂੰ ਟੀਮ ਨਾਲ ਬਰਕਰਾਰ ਰੱਖਣ ਤੋਂ ਇਲਾਵਾ 'ਰਾਈਟ ਟੂ ਮੈਚ' ਦਾ ਇਸਤੇਮਾਲ ਕਰ ਸਕਦੀ ਹੈ। ਨਵੀਂ ਟੀਮ ਪੀ. ਬੀ. ਐੱਲ. 'ਚ ਡੈਬਿਊ ਕਰਨ ਵਾਲੇ ਖਿਡਾਰੀਆਂ ਵਿਚੋਂ 'ਰਾਈਟ ਟੂ ਮੈਚ' ਦੇ ਆਧਾਰ 'ਤੇ ਇਕ ਖਿਡਾਰੀ ਨੂੰ ਚੁਣ ਸਕਦੀ ਹੈ।  ਹਰ ਫ੍ਰੈਂਚਾਈਜ਼ੀ 'ਚ 11 ਖਿਡਾਰੀ ਹੋਣਗੇ, ਜਿਸ 'ਚ ਵੱਧ ਤੋਂ ਵੱਧ ਪੰਜ ਵਿਦੇਸ਼ੀ ਖਿਡਾਰੀ ਤੇ ਘੱਟੋ-ਘੱਟ ਤਿੰਨ ਮਹਿਲਾ ਖਿਡਾਰੀ ਹੋਣੇ ਚਾਹੀਦੀ ਹਨ। ਹਰ ਟੀਮ ਬੋਲੀ 'ਚ ਲੱਗਭਗ 2.12 ਕਰੋੜ ਰੁਪਏ ਖਰਚ ਕਰ ਸਕਦੀ ਹੈ।


Related News