ਸਿੰਧੂ ਦਾ ਆਤਮਵਿਸ਼ਵਾਸ ਡਗਮਾਇਆ ਹੋਇਆ ਹੈ : ਵਿਮਲ
Tuesday, Sep 12, 2023 - 07:07 PM (IST)
ਨਵੀਂ ਦਿੱਲੀ, (ਭਾਸ਼ਾ)– ਭਾਰਤ ਦੇ ਸਾਬਕਾ ਕੋਚ ਵਿਮਲ ਕੁਮਾਰ ਦਾ ਮੰਨਣਾ ਹੈ ਕਿ ਮੌਜੂਦਾ ਸੈਸ਼ਨ ਵਿਚ ਟੂਰਨਾਮੈਂਟਾਂ ਵਿਚ ਲਗਾਤਾਰ ਅਸਫਲਤਾਵਾਂ ਨੇ ਪੀ. ਵੀ. ਸਿੰਧੂ ਦੇ ਆਤਮਵਿਸ਼ਵਾਸ ਨੂੰ ਕਮਜ਼ੋਰ ਕਰ ਦਿੱਤਾ ਹੈ ਤੇ ਦੇਸ਼ ਦੀ ਚੋਟੀ ਦੀ ਮਹਿਲਾ ਬੈਡਮਿੰਟਨ ਖਿਡਾਰਨ ਤੋਂ ਏਸ਼ੀਆਈ ਖੇਡਾਂ ਵਿਚ ਜ਼ਿਆਦਾ ਉਮੀਦ ਨਹੀਂ ਕੀਤੀ ਜਾਣੀ ਚਾਹੀਦੀ ਹੈ। ਸਿੰਧੂ ਨੇ ਲੈਅ ਹਾਸਲ ਕਰਨ ਲਈ ਧਾਕੜ ਪ੍ਰਕਾਸ਼ ਪਾਦੂਕੋਣ ਦੀ ਦੇਖ-ਰੇਖ ਵਿਚ ਇਕ ਹਫਤੇ ਤਕ ਬੈਂਗਲੁਰੂ ਸਥਿਤ ਪ੍ਰਕਾਸ਼ ਪਾਦੂਕੋਣ ਬੈਡਮਿੰਟਨ ਅਕੈਡਮੀ (ਪੀ. ਪੀ. ਬੀ. ਏ) ਵਿਚ ਅਭਿਆਸ ਕੀਤਾ।
ਪਿਛਲੇ ਸਾਲ ਅਗਸਤ ਵਿਚ ਰਾਸ਼ਟਰਮੰਡਲ ਖੇਡਾਂ ਵਿਚ ਸੋਨ ਤਮਗਾ ਜਿੱਤਣ ਦੌਰਾਨ ਗੋਡੇ ਦੀ ਸੱਟ ਤੋਂ ਬਾਅਦ ਸਿੰਧੂ ਦੇ ਪ੍ਰਦਰਸ਼ਨ ਵਿਚ ਗਿਰਾਵਟ ਆਈ ਹੈ। ਪੀ. ਪੀ. ਬੀ.ਏ. ਦੇ ਨਿਰਦੇਸ਼ਕ ਵਿਮਲ ਨੇ ਕਿਹਾ,‘‘ਅਸੀਂ ਉਸਦੇ ਅਭਿਆਸ ਸੈਸ਼ਨ ਦਾ ਵਿਸ਼ਲੇਸ਼ਣ ਕਰ ਰਹੇ ਹਾਂ। ਪ੍ਰਕਾਸ਼ ਨੇ ਉਸ ਨਾਲ ਗੱਲ ਕੀਤੀ ਤੇ ਉਸ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕੀਤੀ। ਅਸੀਂ ਉਸਦੇ ਕੋਚ (ਮੁਹੰਮਦ ਹਾਫਿਜ਼ ਹਾਸ਼ਿਮ) ਨਾਲ ਵੀ ਗੱਲਬਾਤ ਕੀਤੀ ਹੈ।’’
ਇਹ ਵੀ ਪੜ੍ਹੋ : ਨਿਊਜ਼ੀਲੈਂਡ ਨੇ ਵਿਸ਼ਵ ਕੱਪ ਲਈ ਕੀਤਾ ਟੀਮ ਦਾ ਐਲਾਨ, ਜਾਣੋ ਕਿਸ ਨੂੰ ਮਿਲਿਆ ਮੌਕਾ
ਉਸ ਨੇ ਕਿਹਾ,‘‘ਇਸ ਸਮੇਂ ਸਿੰਧੂ ਦਾ ਆਤਮਵਿਸ਼ਵਾਸ ਘੱਟ ਹੈ ਤੇ ਉਹ ਸਰੀਰਿਕ ਤੇ ਮਾਨਸਿਕ ਰੂਪ ਨਾਲ ਥੋੜ੍ਹੀ ਕਮਜ਼ੋਰ ਹੈ। ਉਸਨੂੰ ਕੁਝ ਸੁਧਾਰ ਕਰਨਾ ਹੈ ਤੇ ਸਾਨੂੰ ਏਸ਼ੀਆਈ ਖੇਡਾਂ ’ਚ ਉਸ ਤੋਂ ਵੱਧ ਉਮੀਦ ਨਹੀਂ ਕਰਨੀ ਚਾਹੀਦੀ।’’ਸਿੰਧੂ 2019 ’ਚ ਵਿਸ਼ਵ ਚੈਂਪੀਅਨ ਬਣੀ ਸੀ। ਉਹ ਇਸ ਸਾਲ ਬੀ. ਡਬਲਯੂ. ਐੱਫ. ਟੂਰ ਦੀਆਂ ਸੱਤ ਪ੍ਰਤੀਯੋਗਿਤਾਵਾਂ ਵਿਚ ਪਹਿਲੇ ਦੌਰ ਵਿਚ ਹਾਰ ਕੇ ਬਾਹਰ ਹੋ ਗਈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8