2018 ਦੇ ਅੰਤ ਤਕ ਨੰਬਰ ਵਨ ਰਹੇਗੀ ਸਿਮੋਨਾ ਹਾਲੇਪ
Wednesday, Oct 24, 2018 - 10:39 AM (IST)

ਮੈਡ੍ਰਿਡ— ਟੈਨਿਸ ਪੇਸ਼ੇਵਰ ਸੰਘ (ਏ.ਟੀ.ਪੀ.) ਦੀ ਤਾਜ਼ਾ ਰੈਂਕਿੰਗ 'ਚ ਇਕ ਪਾਸੇ ਜਿੱਥੇ ਪੁਰਸ਼ ਵਰਗ 'ਚ ਸਪੇਨ ਦੇ ਰਾਫੇਲ ਨਡਾਲ ਨੇ ਦਬਦਬਾ ਕਾਇਮ ਰੱਖਿਆ ਹੈ, ਉੱਥੇ ਹੀ ਮਹਿਲਾ ਵਰਗ 'ਚ ਸੱਟ ਕਾਰਨ ਡਬਲਿਊ.ਟੀ.ਏ. ਫਾਈਨਲਸ ਤੋਂ ਨਾਂ ਵਾਪਸ ਲੈਣ ਵਾਲੀ ਰੋਮਾਨੀਆ ਦੀ ਸਿਮੋਨਾ ਹਾਲੇਪ ਨੇ ਆਪਣਾ ਪਹਿਲਾ ਸਥਾਨ ਕਾਇਮ ਰਖਿਆ ਹੈ। ਇਸ ਦ ਮਤਲਬ ਹੈ ਕਿ ਉਹ ਸਾਲ ਦੇ ਅੰਤ ਤੱਕ ਨੰਬਰ ਵਨ ਦੀ ਪੋਜ਼ੀਸ਼ਨ 'ਤੇ ਰਹੇਗੀ।
ਹਾਲਾਂਕਿ ਇਸ ਤੋਂ ਪਹਿਲਾਂ ਜਰਮਨੀ ਦੀ ਐਂਜੇਲਿਕ ਕੇਰਬਰ ਮਹਿਲਾ ਟੈਨਿਸ ਸੰਘ (ਡਬਲਿਊ.ਟੀ.ਏ.) ਦੀ ਤਾਜ਼ਾ ਰੈਂਕਿੰਗ 'ਚ ਇਕ ਨੰਬਰ 'ਤੇ ਸੀ। ਪਰ ਪਿਛਲੇ ਮੈਚ 'ਚ ਉਨ੍ਹਾਂ ਦੀ ਰੇਟਿੰਗ ਪੁਆਇੰਟ 'ਚ ਆਈ ਗਿਰਾਵਟ ਦਾ ਖਾਮਿਆਜ਼ਾ ਉਨ੍ਹਾਂ ਨੂੰ ਪਹਿਲੀ ਨੰਬਰ ਦੀ ਰੈਂਕਿੰਗ ਗੁਆ ਕੇ ਚੁਕਾਉਣਾ ਪਿਆ। ਕੇਰਬਰ ਨੇ ਦੂਜੇ ਸਥਾਨ ਤੋਂ ਡੈਨਮਾਰਕ ਦੀ ਕੈਰੋਲਿਨ ਵੋਜ਼ਨੀਆਕੀ ਨੂੰ ਹੇਠਾਂ ਕਰਕੇ ਤੀਜੇ ਸਥਾਨ 'ਤੇ ਪਹੁੰਚਾ ਦਿੱਤਾ ਹੈ।
— Simona Halep (@Simona_Halep) October 15, 2018
ਅਮਰੀਕਾ ਦੇ ਜਾਨ ਇਸਨਰ ਇਕ ਸਥਾਨ ਦੇ ਫਾਇਦੇ ਨਾਲ ਨੌਵੇਂ ਸਥਾਨ 'ਤੇ ਆ ਗਏ ਹਨ। ਚੋਟੀ ਦੇ 10 'ਚ ਹੋਰ ਕੋਈ ਬਦਲਾਅ ਨਹੀਂ ਹੋਇਆ ਹੈ। ਸਰਬੀਆ ਦੇ ਨੋਵਾਕ ਜੋਕੋਵਿਚ ਦੂਜੇ ਸਥਾਨ 'ਤੇ ਬਣੇ ਹੋਏ ਹਨ। ਉਨ੍ਹਾਂ ਨੇ ਪਿਛਲੇ ਹਫਤੇ ਹੀ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨੂੰ ਪਛਾੜ ਕੇ ਇਹ ਪਹਿਲਾ ਸਥਾਨ ਹਾਸਲ ਕੀਤਾ ਸੀ। ਫੈਡਰਰ ਤੀਜੇ ਸਥਾਨ 'ਤੇ ਹੀ ਕਾਇਮ ਹਨ।