ਹਾਲੇਪ ਅਤੇ ਥੀਏਮ ਆਸਟਰੇਲੀਆਈ ਓਪਨ ਦੇ ਕੁਆਰਟਰ ਫਾਈਨਲ ''ਚ
Monday, Jan 27, 2020 - 02:52 PM (IST)

ਸਪੋਰਟਸ ਡੈਸਕ— ਦੋ ਵਾਰ ਦੀ ਗ੍ਰੈਂਡਸਲੈਮ ਚੈਂਪੀਅਨ ਸਿਮੋਨਾ ਹਾਲੇਪ ਅਤੇ ਆਸਟਰੇਲੀਆ ਦੀ ਪੰਜਵਾਂ ਦਰਜਾ ਪ੍ਰਾਪਤ ਡੋਮੀਨਿਕ ਥਿਏਮ ਨੇ ਸੋਮਵਾਰ ਨੂੰ ਇੱਥੇ ਸਿੱਧੇ ਸੈੱਟਾਂ 'ਚ ਜਿੱਤ ਦਰਜ ਕਰਕੇ ਆਸਟਰੇਲੀਆਈ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ।
ਚੌਥਾ ਦਰਜਾ ਪ੍ਰਾਪਤ ਰੋਮਾਨੀਆਈ ਖਿਡਾਰੀ ਹਾਲੇਪ ਨੇ ਬੈਲਜੀਅਮ ਦੀ 16ਵਾਂ ਦਰਜਾ ਪ੍ਰਾਪਤ ਐਲਿਸ ਮਾਰਟੇਂਸ ਨੂੰ 6-4, 6-4 ਨਾਲ ਹਰਾ ਕੇ ਅੰਤਿਮ ਅੱਠ 'ਚ ਜਗ੍ਹਾ ਬਣਾਈਆਂ। ਵਿਸ਼ਵ ਦੀ ਸਾਬਕਾ ਨੰਬਰ ਇਕ ਅਤੇ 2018 ਦੇ ਫਾਈਨਲ 'ਚ ਕੈਰੋਲਿਨ ਵੋਜ਼ਨਿਆਕੀ ਤੋਂ ਹਾਰਨ ਵਾਲੀ ਹਾਲੇਪ ਨੇ ਮੈਲਬੋਰਨ 'ਚ ਇਸ ਸਾਲ ਅਜੇ ਤਕ ਇਕ ਵੀ ਸੈੱਟ ਨਹੀਂ ਗੁਆਇਆ ਹੈ। ਇਸ ਜਿੱਤ ਨਾਲ ਉਹ ਵਿਸ਼ਵ ਰੈਂਕਿੰਗ 'ਚ ਤੀਜੇ ਤੋਂ ਦੂਜੇ ਸਥਾਨ 'ਤੇ ਵੀ ਪਹੁੰਚ ਜਾਵੇਗੀ। ਪੁਰਸ਼ਾਂ ਦੇ ਵਰਗ 'ਚ ਥੀਏਮ ਨੇ ਫਰਾਂਸ ਦੇ ਦਸਵਾਂ ਦਰਜਾ ਪ੍ਰਾਪਤ ਗੇਲ ਮੋਨਾਫਿਲਸ ਨੂੰ 6-2, 6-4, 6-4 ਨਾਲ ਹਰਾਇਆ।