ਸਿਲਵਰ ਲੇਕ ਇੰਟਰਨੈਸ਼ਨਲ ਸ਼ਤਰੰਜ : ਨਿਹਾਲ ਨੇ ਬਣਾਈ ਜਿੱਤ ਦੀ ਹੈਟ੍ਰਿਕ
Saturday, Jun 26, 2021 - 08:46 PM (IST)
ਵੇਲੀਕਾ ਸਾਲਾ, ਸਰਬੀਆ— ਭਾਰਤ ਦੇ ਯੁਵਾ ਗ੍ਰਾਂਡ ਮਾਸਟਰ ਨਿਹਾਲ ਸਰੀਨ ਤੇ ਰੌਨਕ ਸਾਧਵਾਨੀ ਬਹੁਤ ਸਮੇਂ ਬਾਅਦ ਆਨ ਦਿ ਬੋਰਡ ਸ਼ਤਰੰਜ ਖੇਡ ਰਹੇ ਹਨ। ਸਰਬੀਆ ’ਚ 28 ਦੇਸ਼ਾਂ ਦੇ ਖਿਡਾਰੀਆਂ ਵਿਚਾਲੇ ਚਲ ਰਹੇ ਸਿਲਵਰ ਲੇਕ ਕੌਮਾਂਤਰੀ ਸ਼ਤਰੰਜ ਟੂਰਨਾਮੈਂਟ ’ਚ ਸ਼ੁਰੂਆਤੀ ਤਿੰਨ ਰਾਊਂਡ ਦੇ ਬਾਅਦ ਭਾਰਤ ਦੇ ਦੋਹਾਂ ਖਿਡਾਰੀਆਂ ਨੇ ਲਗਾਤਾਰ ਤਿੰਨ ਮੈਚ ਜਿੱਤ ਕੇ 5 ਹੋਰਨਾਂ ਖਿਡਾਰੀਆਂ ਦੇ ਨਾਲ ਸਾਂਝੀ ਬੜ੍ਹਤ ਕਾਇਮ ਕਰ ਲਈ ਹੈ। ਨਿਹਾਲ ਨੂੰ ਪ੍ਰਤੀਯੋਗਿਤਾ ’ਚ ਤੀਜਾ ਦਰਜਾ ਤਾਂ ਰੌਨਕ ਨੂੰ ਛੇਵਾਂ ਦਰਜਾ ਦਿੱਤਾ ਗਿਆ ਹੈ। ਜਦਕਿ ਭਾਰਤ ਦੇ ਗ੍ਰਾਂਡ ਮਾਸਟਰ ਅਭਿਮਨਿਊ ਪੌਰਾਣਿਕ ਨੂੰ ਪ੍ਰਤੀਯੋਗਿਤਾ ’ਚ ਚੌਥਾ ਦਰਜਾ ਦਿੱਤਾ ਗਿਆ ਹੈ ਤੇ ਫ਼ਿਲਹਾਲ ਤਿੰਨ ਰਾਊਂਡ ਦੇ ਬਾਅਦ 2.5 ਅੰਕ ਬਣਾ ਕੇ ਖੇਡ ਰਹੇ ਹਨ। ਪ੍ਰਤੀਯੋਗਿਤਾ ’ਚ ਭਾਰਤ ਤੋਂ ਕੁਲ 7 ਟਾਈਟਲ ਖਿਡਾਰੀ ਖੇਡ ਰਹੇ ਹਨ। ਇਨ੍ਹਾਂ ਤਿੰਨਾਂ ਤੋਂ ਇਲਾਵਾ ਰਾਜਾ ਹਰਸ਼ਿਤ, ਰਾਹੀਲ ਮਾਲਿਕ, ਈਸ਼ਾ ਸ਼ਰਮਾ ਤੇ ਰਕਸ਼ਿਤਾ ਰਵੀ ਪ੍ਰਤੀਯੋਗਿਤਾ ’ਚ ਖੇਡ ਰਹੇ ਹਨ।