ਸਿੱਧੂ ਨੂੰ ਪਾਕਿਸਤਾਨ ਨਹੀਂ ਜਾਣਾ ਚਾਹੀਦਾ ਸੀ, ਕ੍ਰਿਕਟ ਤੋਂ ਅਹਿੰਮ ਸਾਡੇ ਨੌਜਵਾਨ : ਗੰਭੀਰ

Saturday, Sep 15, 2018 - 08:35 PM (IST)

ਨਵੀਂ ਦਿੱਲੀ— ਏਸ਼ੀਆ ਕੱਪ ਦੇ 14ਵੇਂ ਸੈਸ਼ਨ ਦੀ ਸ਼ੁਰੂਆਤ ਯੂ.ਏ.ਈ. 'ਚ ਬੰਗਲਾਦੇਸ਼ ਅਤੇ ਸ਼੍ਰੀਲੰਕਾ ਨਾਲ ਪਹਿਲੇ ਮੁਕਾਬਲੇ ਨਾਲ ਹੋ ਚੁੱਕੀ ਹੈ। ਉੱਥੇ ਹੀ ਭਾਰਤ ਦਾ ਪਹਿਲਾਂ ਮੁਕਾਬਲਾ 18 ਸਤੰਬਰ ਨੂੰ ਹਾਂਗਕਾਂਗ ਨਾਲ ਹੋਵੇਗਾ, ਜਦਕਿ ਦੂਜਾ ਮੁਕਾਬਲਾ 19 ਨੂੰ ਵਿਰੋਧੀ ਟੀਮ ਪਾਕਿਸਤਾਨ ਨਾਲ ਹੋਵੇਗਾ। ਇਹ ਮੁਕਾਬਲਾ ਭਾਰਤ ਦਾ ਪਾਕਿਸਤਾਨ ਨਾਲ 1 ਸਾਲ ਬਾਅਦ ਹੋਵੇਗਾ, ਪਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਵਾਲ ਉੱਠਣ ਲੱਗ ਪਏ ਹਨ ਕਿ ਦੁਸ਼ਮਣ ਦੇਸ਼ ਦੇ ਨਾਲ ਖੇਡਣਾ ਜਰੂਰੀ ਹੈ। ਇਸ 'ਤੇ ਕ੍ਰਿਕਟ ਗੌਤਮ ਗੰਭੀਰ ਨੇ ਇਕ ਦਿੱਤੇ ਗਏ ਇੰਟਰਵਿਊ ਦੌਰਾਨ ਬਿਆਨ ਦਿੰਦੇ ਹੋਏ ਇਸ ਮੈਚ ਦਾ ਬਾਈਕਾਟ ਕੀਤਾ। ਨਾਲ ਹੀ ਕ੍ਰਿਕਟਰ ਨੇਤਾ ਬਣ ਚੁੱਕੇ ਨਵਜੋਤ ਸਿੰਘ ਸਿੰਧੂ ਦੇ ਪਾਕਿਸਤਾਨ ਜਾਣ 'ਤੇ ਵੀ ਸਵਾਲ ਚੁੱਕੇ।
ਸਿੱਧੂ ਨੂੰ ਨਹੀਂ ਸੀ ਜਾਣਾ ਚਾਹੀਦਾ ਪਾਕਿਸਤਾਨ
ਇਸ ਤੋਂ ਇਲਾਵਾ ਗੰਭੀਰ ਨੇ ਕ੍ਰਿਕਟਰ ਤੋਂ ਰਾਜਨੇਤਾ ਬਣੇ ਸਿੱਧੂ ਦੇ ਪਾਕਿਸਤਾਨ ਦੌਰੇ 'ਤੇ ਵੀ ਸਵਾਲ ਚੁੱਕਿਆ। ਉਨ੍ਹਾਂ ਨੇ ਕਿਹਾ ਕਿ ਸਿੱਧੂ ਨੂੰ ਪਾਕਿਸਤਾਨ ਨਹੀਂ ਜਾਣਾ ਚਾਹੀਦਾ ਸੀ। ਜੋ ਦੇਸ਼ ਅੱਤਵਾਦ ਫੈਲਾ ਰਿਹਾ ਹੈ ਉਸ ਦੇ ਨਾਲ ਜ਼ਬਰਦਸਤੀ ਹੱਥ ਮਿਲਾਉਣਾ ਗਲਤ ਹੈ। ਪਾਕਿਸਤਾਨ ਆਰਮੀ ਚੀਫ ਨੂੰ ਗਲ੍ਹੇ ਲਗਾਉਣ ਤੋਂ ਪਹਿਲਾਂ ਸ਼ਹੀਦ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਬਾਰੇ 'ਚ ਸੋਚਣਾ ਚਾਹੀਦਾ ਸੀ। ਜ਼ਿਕਰਯੋਗ ਹੈ ਕਿ ਸਿੱਧੂ ਪਾਕਿਸਤਾਨ ਦੇ ਪੀ.ਐੱਮ. ਬਣੇ ਇਮਰਾਨ ਖਾਨ ਦੇ ਸਹੁੰ ਚੁੱਕ ਪ੍ਰੋਗਰਾਮ 'ਚ ਗਏ ਸਨ। ਉੱਥੇ ਹੀ ਉਨ੍ਹਾਂ ਨੇ ਪਾਕਿਸਤਾਨ ਆਰਮੀ ਚੀਫ ਬਾਜਵਾ ਨੂੰ ਗਲ੍ਹੇ ਲਗਾਇਆ, ਜਿਸ ਤੋਂ ਬਾਅਦ ਸਿੱਧੂ ਦਾ ਕਾਫੀ ਵਿਰੋਧ ਹੋਣ ਲੱਗਿਆ। ਨਾਲ ਹੀ ਤਹਰੀਕ-ਏ.ਇਸਾਫ (ਪੀ.ਟੀ,ਆਈ) ਦੇ ਸੰਸਦ ਫੈਸਲ ਜਾਵੇਦ ਦੇ ਨਾਲ ਗੱਲਬਾਤ ਦੌਰਾਨ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ) ਅਤੇ ਪਾਕਿਸਤਾਨ ਸੁਪਰ ਲੀਗ (ਪੀ.ਐੱਸ.ਐੱਲ) ਦੇ ਅਜੇਤੂਆਂ ਵਿਚਾਲੇ ਤਿੰਨ ਮੈਚਾਂ ਦੀ ਸੀਰੀਜ਼ ਦਾ ਸੁਭਾਅ ਦਿੱਤਾ ਸੀ।
ਕ੍ਰਿਕਟ ਤੋਂ ਅਹਿੰਮ ਸਾਡੇ ਜਵਾਨ
ਏਸ਼ੀਆ ਕੱਪ 'ਚ ਪਾਕਿਸਤਾਨ ਦੇ ਨਾਲ ਮੈਚ ਹੋਣ ਤੋਂ ਪਹਿਲਾਂ ਗੰਭੀਰ ਨੇ ਕਿਹਾ ਕਿ ਜੇਕਰ ਰਿਸ਼ਤੇ ਠੀਕ ਨਹੀਂ ਹਨ ਤਾਂ ਮੈਚ ਵੀ ਨਹੀਂ ਹੋਣਾ ਚਾਹੀਦਾ। ਕ੍ਰਿਕਟ ਤੋਂ ਅਹਿੰਮ ਸਾਡੇ ਨੌਜਵਾਨ ਹਨ ਜੋ ਸੀਮਾ 'ਤੇ ਸਾਡੀ ਰੱਖਿਆ ਦੇ ਲਈ ਅੱਤਵਾਦ ਨਾਲ ਲੜ ਰਹੇ ਹਨ। ਸਰਕਾਰ ਪਹਿਲਾਂ ਸੀਮਾ ਸੁਰੱਖਿਆ ਕਰੇ ਫਿਰ ਕ੍ਰਿਕਟ ਖੇਡਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਸੀਮਾ 'ਤੇ ਸੈਨਿਕ ਸ਼ਹੀਦ ਹੋ ਰਹੇ ਹਨ ਅਜਿਹੇ 'ਚ ਸਾਨੂੰ ਪਾਕਿਸਤਾਨ ਦੇ ਨਾਲ ਕਿਸੇ ਵੀ ਜਗ੍ਹਾ ਕ੍ਰਿਕਟ ਨਹੀਂ ਖੇਡਣਾ ਚਾਹੀਦਾ।
ਪਾਕਿਸਤਾਨ ਦੇ ਨਾਲ ਨਾ ਹੋਵੇ ਕੋਈ ਵੀ ਮੈਚ
ਗੰਭੀਰ ਨੇ ਸਾਫ-ਸਾਫ ਕਿਹਾ ਕਿ ਪਾਕਿਸਤਾਨ ਦੇ ਨਾਲ ਜੇਕਰ ਸੀਰੀਜ਼ ਨਹੀਂ ਖੇਡਦੀ ਤਾਂ ਫਿਰ ਆਈ.ਸੀ.ਸੀ. ਜਾ ਏਸ਼ੀਆ ਕੱਪ ਜਿਹੈ ਇਵੇਂਟ 'ਚ ਵੀ ਭਾਰਤ ਪਾਕਿਸਤਾਨ ਦੇ ਨਾਲ ਨਾ ਖੇਡੇ। ਸਰਕਾਰ ਜੇਕਰ ਆਈ.ਸੀ.ਸੀ. ਇਵੇਂਟ 'ਚ ਭਾਰਤ ਨੂੰ ਪਾਕਿਸਤਾਨ ਖਿਲਾਫ ਖੇਡਣ ਦੀ ਅਨੁਮਤੀ ਦਿੰਦਾ ਹੈ ਤਾਂ ਸੀਰੀਜ਼ ਦੇ ਲਈ ਵੀ ਦੇਵੇ ਅਤੇ ਜੇਕਰ ਸੀਰੀਜ਼ ਨਹੀਂ ਹੋ ਰਹੀ ਹੈ ਤਾਂ ਪੂਰੀ ਤਰ੍ਹਾਂ ਪਾਕਿਸਤਾਨ ਨੂੰ ਬੈਨ ਕਰੇ।
ਕਪਿਲ ਨੂੰ ਰਿਸ਼ਤੇ ਸੁਧਰਨ ਦੀ ਉਮੀਦ
ਉੱਥੇ ਹੀ ਸਾਬਕਾ ਭਾਰਤੀ ਕਪਤਾਨ ਕਪਿਲ ਦੇਵ ਨੂੰ ਇਮਰਾਨ ਦੇ ਪ੍ਰਧਾਨਮੰਤਰੀ ਬਣਨ ਨਾਲ ਰਿਸ਼ਤੇ ਸੁਧਾਰਨ ਦੀ ਉਮੀਦ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੀ ਨਵੀਂ ਸਰਕਾਰ ਭਾਰਤ ਦੇ ਨਾਲ ਸੰੰਬੰਧ ਬਿਹਤਰੀਨ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਕਿ ਫਿਰ ਤੋਂ ਦੋਵੇਂ ਦੇਸ਼ਾਂ ਦੇ ਵਿਚਾਲੇ ਕ੍ਰਿਕਟ ਸ਼ੁਰੂ ਹੋ ਸਕੇ। ਸੰਬੰਧ ਬਿਹਤਰ ਹੋਣ ਤੋਂ ਬਾਅਦ ਹੀ ਦੋਵੇਂ ਦੇਸ਼ਾਂ ਦੇ ਵਿਚਾਲੇ ਕ੍ਰਿਕਟ ਮੈਚ ਖੇਡੇ ਜਾਣਗੇ।


Related News