ਸ਼ੁਭਮਨ ਨੂੰ ਅਨੋਖੇ ਅੰਦਾਜ਼ ਵਿੱਚ ਮਿਲ ਰਹੀਆਂ ਹਨ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ

Thursday, Sep 08, 2022 - 03:28 PM (IST)

ਸ਼ੁਭਮਨ ਨੂੰ ਅਨੋਖੇ ਅੰਦਾਜ਼ ਵਿੱਚ ਮਿਲ ਰਹੀਆਂ ਹਨ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ

ਸਪੋਰਟਸ ਡੈਸਕ : ਭਾਰਤੀ ਟੀਮ ਦੇ ਅਗਲੇ ਸੁਪਰਸਟਾਰ ਮੰਨੇ ਜਾਣ ਵਾਲੇ ਸ਼ੁਭਮਨ ਗਿੱਲ ਦਾ ਅੱਜ 23ਵਾਂ ਜਨਮਦਿਨ ਹੈ। ਇਸ ਮੌਕੇ 'ਤੇ ਸੱਜੇ ਹੱਥ ਦੇ ਇਸ ਧਾਕੜ ਬੱਲੇਬਾਜ਼ ਨੂੰ ਦੁਨੀਆ ਭਰ ਤੋਂ ਸ਼ੁਭਕਾਮਨਾਵਾਂ ਮਿਲ ਰਹੀਆਂ ਹਨ। ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਟੀਮ ਇੰਡੀਆ ਦੇ ਉਭਰਦੇ ਕ੍ਰਿਕਟਰ ਨੂੰ ਆਪਣੇ ਤਰੀਕੇ ਨਾਲ ਸ਼ੁਭਕਾਮਨਾਵਾਂ ਦੇ ਰਹੇ ਹਨ। ਅਜਿਹੇ 'ਚ ਸਟਾਰ ਸਪੋਰਟਸ ਨੇ ਵੀ ਆਪਣੇ ਅਨੋਖੇ ਅੰਦਾਜ਼ 'ਚ ਸ਼ੁਭਮਨ ਨੂੰ ਵਧਾਈ ਦਿੱਤੀ ਹੈ।

ਚੈਨਲ ਨੇ ਕੂ ਐਪ ਦੇ ਅਧਿਕਾਰਤ ਹੈਂਡਲ ਤੋਂ ਸ਼ੁਭਮਨ ਦੀ ਇਕ ਸ਼ਾਨਦਾਰ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ, “ ਨੌਜਵਾਨ, ਬਿਹਤਰੀਨ ਤੇ ਟੀਮ ਇੰਡੀਆ ਦੇ ਭਵਿੱਖ, ਸ਼ੁਭਮਨ ਗਿੱਲ ਨੂੰ ਜਨਮਦਿਨ ਮੁਬਾਰਕ।

ਜ਼ਿਕਰਯੋਗ ਹੈ ਕਿ ਅੰਡਰ-19 ਵਿਸ਼ਵ ਕੱਪ 'ਚ ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਰਹੇ ਸ਼ੁਭਮਨ ਗਿੱਲ ਨੇ ਘਰੇਲੂ ਕ੍ਰਿਕਟ 'ਚ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ ਹੈ। ਆਈ. ਪੀ. ਐਲ. ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਲਈ ਖੇਡਦੇ ਹੋਏ, ਉਸਨੇ ਸਾਰਿਆਂ ਨੂੰ ਇੰਨਾ ਪ੍ਰਭਾਵਿਤ ਕੀਤਾ ਕਿ ਉਸਨੂੰ ਭਾਰਤੀ ਸੀਨੀਅਰ ਟੀਮ ਵਿੱਚ ਜਗ੍ਹਾ ਮਿਲ ਗਈ। 11 ਟੈਸਟ ਅਤੇ 9 ਵਨਡੇ ਖੇਡ ਚੁੱਕੇ ਸ਼ੁਭਮਨ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਵੀ ਟੀਮ ਦਾ ਹਿੱਸਾ ਸਨ ਪਰ ਸੱਟ ਕਾਰਨ ਉਨ੍ਹਾਂ ਨੂੰ ਇੰਗਲੈਂਡ ਖਿਲਾਫ ਸੀਰੀਜ਼ ਤੋਂ ਬਾਹਰ ਹੋਣਾ ਪਿਆ ਸੀ।


author

Tarsem Singh

Content Editor

Related News