ਸ਼ੁਭਮਨ ਗਿੱਲ ਦੀ ਭੈਣ ਨੂੰ ਮਿਲੀਆਂ ਜਬਰ-ਜ਼ਨਾਹ ਤੇ ਜਾਨੋਂ ਮਾਰਨ ਦੀਆਂ ਧਮਕੀਆਂ, FIR ਦਰਜ ਕਰਨ ਦੀ ਮੰਗ

Wednesday, May 24, 2023 - 08:06 PM (IST)

ਸ਼ੁਭਮਨ ਗਿੱਲ ਦੀ ਭੈਣ ਨੂੰ ਮਿਲੀਆਂ ਜਬਰ-ਜ਼ਨਾਹ ਤੇ ਜਾਨੋਂ ਮਾਰਨ ਦੀਆਂ ਧਮਕੀਆਂ, FIR ਦਰਜ ਕਰਨ ਦੀ ਮੰਗ

ਨਵੀਂ ਦਿੱਲੀ : ਦਿੱਲੀ ਮਹਿਲਾ ਕਮਿਸ਼ਨ ਨੇ ਦਿੱਲੀ ਪੁਲਿਸ ਨੂੰ ਨੋਟਿਸ ਦੇ ਕੇ ਕ੍ਰਿਕਟਰ ਸ਼ੁਭਮਨ ਗਿੱਲ ਦੀ ਭੈਣ ਨੂੰ ਟਰੋਲ ਕਰਨ, ਬਦਸਲੂਕੀ ਕਰਨ, ਜਬਰ-ਜ਼ਨਾਹ ਕਰਨ ਅਤੇ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਿਆਂ ਖ਼ਿਲਾਫ਼ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਆਈਪੀਐਲ ਦੇ ਆਖਰੀ ਲੀਗ ਮੈਚ ਵਿੱਚ ਗਿੱਲ ਦੇ ਸੈਂਕੜੇ ਦੀ ਮਦਦ ਨਾਲ ਗੁਜਰਾਤ ਟਾਈਟਨਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਹਰਾ ਕੇ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ। ਉਸ ਮੈਚ ਤੋਂ ਬਾਅਦ, ਗਿੱਲ ਅਤੇ ਉਸ ਦੀ ਭੈਣ ਨੂੰ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਲਗਾਤਾਰ ਟ੍ਰੋਲਿੰਗ ਦਾ ਸ਼ਿਕਾਰ ਹੋਣਾ ਪਿਆ।

ਇਹ ਵੀ ਪੜ੍ਹੋ : ISSF ਵਿਸ਼ਵ ਕੱਪ:ਗਨੀਮਤ ਤੇ ਦਰਸ਼ਨਾ ਨੇ ਮਹਿਲਾ ਸਕੀਟ ’ਚ ਪਹਿਲੀ ਵਾਰ ਭਾਰਤ ਨੂੰ ਦਿਵਾਏ ਚਾਂਦੀ ਤੇ ਕਾਂਸੀ ਦੇ ਤਮਗੇ

PunjabKesari

ਜਬਰ-ਜ਼ਨਾਹ ਅਤੇ ਜਾਨੋਂ ਮਾਰਨ ਦੀਆਂ ਮਿਲੀਆਂ ਧਮਕੀਆਂ 

ਕਮਿਸ਼ਨ ਨੇ ਨੋਟਿਸ 'ਚ ਕਿਹਾ, ''ਸ਼ੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਅਤੇ ਇੰਸਟਾਗ੍ਰਾਮ 'ਤੇ ਸ਼ੁਭਮਨ ਗਿੱਲ ਦੀ ਭੈਣ ਲਈ ਲਿਖੀਆਂ ਇਹ ਪੋਸਟਾਂ ਅਸ਼ਲੀਲ, ਧਮਕੀ ਭਰੀਆਂ ਅਤੇ ਅਪਮਾਨਜਨਕ ਹਨ। ਉਸ ਨੂੰ ਜਬਰ-ਜ਼ਨਾਹ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ ਜੋ ਕਿ ਅਪਰਾਧਿਕ ਹੈ।” ਇਸ 'ਚ ਅੱਗੇ ਕਿਹਾ ਗਿਆ ਕਿ ਇਹ ਬਹੁਤ ਗੰਭੀਰ ਮਾਮਲਾ ਹੈ ਅਤੇ ਤੁਰੰਤ ਕਾਰਵਾਈ ਕੀਤੇ ਜਾਣ ਦੀ ਲੋੜ ਹੈ। ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਟਵਿੱਟਰ 'ਤੇ ਨੋਟਿਸ ਸਾਂਝਾ ਕੀਤਾ ਅਤੇ ਦਿੱਲੀ ਪੁਲਿਸ ਨੂੰ 26 ਮਈ ਤੱਕ ਕੀਤੀ ਗਈ ਕਾਰਵਾਈ ਬਾਰੇ ਜਾਣਕਾਰੀ ਦੇਣ ਲਈ ਕਿਹਾ ਹੈ।

PunjabKesari

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News