ਸ਼ੁਭਮਨ ਗਿੱਲ ਨੇ ਤੋੜਿਆ ਸਚਿਨ ਤੇਂਦੁਲਕਰ ਦਾ ਇਹ ਰਿਕਾਰਡ

Friday, May 22, 2026 - 11:33 AM (IST)

ਸ਼ੁਭਮਨ ਗਿੱਲ ਨੇ ਤੋੜਿਆ ਸਚਿਨ ਤੇਂਦੁਲਕਰ ਦਾ ਇਹ ਰਿਕਾਰਡ

ਸਪੋਰਟਸ ਡੈਸਕ : ਇਸ ਸਾਲ ਆਈ.ਪੀ. ਐੱਲ 2026 ਦੇ ਸੀਜ਼ਨ ਦੌਰਾਨ ਕਈ ਵੱਡੇ ਰਿਕਾਰਡ ਟੁੱਟੇ ਹਨ । ਇਸ ਦੌਰਾਨ ਸ਼ੁਭਮਨ ਗਿੱਲ ਨੇ IPL 2026 ਵਿੱਚ ਨਵਾਂ ਇਤਿਹਾਸ ਰਚ ਦਿੱਤਾ ਹੈ । ਗਿੱਲ ਨੇ ਟੀ-20 ਕ੍ਰਿਕਟ ਵਿੱਚ ਕਪਤਾਨ ਦੇ ਤੌਰ 'ਤੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਿਆ ਦੀ ਆਲ-ਟਾਇਮ ਲਿਸਟ ਵਿੱਚ ਸਚਿੰਨ ਤੇਂਦੁਲਕਰ ਨੂੰ ਪਿੱਛੇ ਛੱਡ ਦਿੱਤਾ ਹੈ । ਗੁਜਰਾਤ ਟੀਮ ਦੇ ਕਪਤਾਨ ਦੇ ਤੌਰ 'ਤੇ ਹੁਣ ਗਿੱਲ ਦੇ ਨਾਂ 1,934 ਦੌੜਾਂ ਹੋ ਗਏ ਹਨ ।

ਇਸ ਦੇ ਨਾਲ ਹੀ ਉਹ ਕੁਲ ਮਿਲਾਕੇ 8ਵੇਂ ਸਥਾਨ 'ਤੇ ਪਹੁੰਚ ਵਾਲਾ ਦੂਜਾ ਸਭ ਤੋਂ ਵੱਧ ਤੇਜ਼ ਦੌੜਾਂ ਬਣਾਉਣ ਵਾਲੇ ਭਾਰਤੀ ਖਿਡਾਰੀ ਬਣ ਗਿਆ ਹੈ । ਇਸ ਸੀਜ਼ਨ ਵਿੱਚ 161.67 ਦੇ ਸ਼ਾਨਦਾਰ ਸਟ੍ਰਾਇਕ ਰੇਟ ਨਾਲ 616 ਦੌੜਾਂ ਬਣਾਉਣ ਵਾਲਾ ਨੌਜਵਾਨ ਕਪਤਾਨ ਜ਼ਬਰਦਸਤ ਫਾਰਮ ਵਿੱਚ ਹੈ । ਕਪਤਾਨਾਂ ਵਲੋਂ ਬਣਾਈਆਂ ਦੌੜਾਂ ਦੀ ਲਿਸਟ ਵਿੱਚ ਵਿਰਾਟ ਕੋਹਲੀ 65,00 ਤੋਂ ਜ਼ਿਆਦਾ ਦੌੜਾਂ ਦੇ ਨਾਲ ਸਭ ਤੋਂ 'ਤੇ ਹੈ ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

SATPAL

Content Editor

Related News