IPL 2026: ਪ੍ਰਭਸਿਮਰਨ ਦਾ ਤੂਫ਼ਾਨੀ ਅਰਧ ਸੈਂਕੜਾ, ਪੰਜਾਬ ਨੇ ਮੁੰਬਈ ਨੂੰ ਦਿੱਤਾ 201 ਦੌੜਾਂ ਦਾ ਟੀਚਾ

Thursday, May 14, 2026 - 09:26 PM (IST)

IPL 2026: ਪ੍ਰਭਸਿਮਰਨ ਦਾ ਤੂਫ਼ਾਨੀ ਅਰਧ ਸੈਂਕੜਾ, ਪੰਜਾਬ ਨੇ ਮੁੰਬਈ ਨੂੰ ਦਿੱਤਾ 201 ਦੌੜਾਂ ਦਾ ਟੀਚਾ

ਸਪੋਰਟਸ ਡੈਸਕ- ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਵੀਰਵਾਰ ਨੂੰ ਖੇਡੇ ਗਏ ਆਈਪੀਐਲ 2026 ਦੇ ਇੱਕ ਅਹਿਮ ਮੁਕਾਬਲੇ ਵਿੱਚ ਪੰਜਾਬ ਕਿੰਗਜ਼ ਨੇ ਮੁੰਬਈ ਇੰਡੀਅਨਜ਼ ਵਿਰੁੱਧ ਪਹਿਲਾਂ ਬੱਲੇਬਾਜ਼ੀ ਕਰਦਿਆਂ 200/8 ਦਾ ਵਿਸ਼ਾਲ ਸਕੋਰ ਬਣਾਇਆ ਹੈ। ਪੰਜਾਬ ਦੀ ਟੀਮ ਲਈ ਇਹ ਮੈਚ ਬਹੁਤ ਮਹੱਤਵਪੂਰਨ ਹੈ ਕਿਉਂਕਿ ਜਿੱਤ ਦੇ ਨਾਲ ਉਹ ਅੰਕ ਸੂਚੀ ਵਿੱਚ ਤੀਜੇ ਸਥਾਨ 'ਤੇ ਪਹੁੰਚ ਸਕਦੇ ਹਨ।

ਮੁੰਬਈ ਇੰਡੀਅਨਜ਼ ਦੇ ਕਪਤਾਨ ਜਸਪ੍ਰੀਤ ਬੁਮਰਾਹ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਜ਼ਿਕਰਯੋਗ ਹੈ ਕਿ ਹਾਰਦਿਕ ਪੰਡਯਾ ਅਤੇ ਸੂਰਿਆਕੁਮਾਰ ਯਾਦਵ ਇਸ ਮੈਚ ਵਿੱਚ ਨਹੀਂ ਖੇਡ ਰਹੇ ਹਨ। ਮੁੰਬਈ ਵੱਲੋਂ ਸ਼ਾਰਦੁਲ ਠਾਕੁਰ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਸਭ ਤੋਂ ਵੱਧ 4 ਵਿਕਟਾਂ ਲਈਆਂ। ਦੀਪਕ ਚਾਹਰ ਅਤੇ ਰਾਜ ਬਾਵ ਨੇ ਵੀ 2-2 ਸਫਲਤਾਵਾਂ ਹਾਸਲ ਕੀਤੀਆਂ।

ਪੰਜਾਬ ਵੱਲੋਂ ਪਾਰੀ ਦੀ ਸ਼ੁਰੂਆਤ ਕਰਨ ਆਏ ਪ੍ਰਭਸਿਮਰਨ ਸਿੰਘ ਅਤੇ ਪ੍ਰਿਯਾਂਸ਼ ਆਰੀਆ ਨੇ ਤੇਜ਼ ਸ਼ੁਰੂਆਤ ਕੀਤੀ। ਪ੍ਰਭਸਿਮਰਨ ਸਿੰਘ ਨੇ ਧਮਾਕੇਦਾਰ ਬੱਲੇਬਾਜ਼ੀ ਕਰਦਿਆਂ 57 ਦੌੜਾਂ ਦੀ ਅਰਧ-ਸੈਂਕੜੇ ਵਾਲੀ ਪਾਰੀ ਖੇਡੀ। ਪ੍ਰਿਯਾਂਸ਼ ਆਰੀਆ ਨੇ 22 ਦੌੜਾਂ ਬਣਾਈਆਂ, ਜਦਕਿ ਮੱਧਕ੍ਰਮ ਵਿੱਚ ਅਜ਼ਮਤੁੱਲਾ ਓਮਰਜ਼ਈ ਨੇ ਸਿਰਫ 17 ਗੇਂਦਾਂ ਵਿੱਚ 38 ਦੌੜਾਂ ਦੀ ਤੂਫ਼ਾਨੀ ਪਾਰੀ ਖੇਡ ਕੇ ਟੀਮ ਨੂੰ 200 ਦੇ ਅੰਕੜੇ ਤੱਕ ਪਹੁੰਚਾਇਆ।

ਜ਼ਿਕਰਯੋਗ ਹੈ ਕਿ ਮੁੰਬਈ ਇੰਡੀਅਨਜ਼ ਪਹਿਲਾਂ ਹੀ ਪਲੇਆਫ ਦੀ ਦੌੜ ਤੋਂ ਬਾਹਰ ਹੋ ਚੁੱਕੀ ਹੈ ਪਰ ਉਹ ਇਸ ਮੈਚ ਵਿੱਚ ਸਨਮਾਨਜਨਕ ਜਿੱਤ ਦਰਜ ਕਰਨਾ ਚਾਹੁਣਗੇ। ਹੁਣ ਦੇਖਣਾ ਹੋਵੇਗਾ ਕਿ ਰਿਆਨ ਰਿਕੇਲਟਨ, ਤਿਲਕ ਵਰਮਾ ਅਤੇ ਰੋਹਿਤ ਸ਼ਰਮਾ (ਇਮਪੈਕਟ ਸਬ) ਵਰਗੇ ਬੱਲੇਬਾਜ਼ ਇਸ ਵੱਡੇ ਟੀਚੇ ਨੂੰ ਕਿਵੇਂ ਹਾਸਲ ਕਰਦੇ ਹਨ।


author

Rakesh

Content Editor

Related News