ਗੁਜਰਾਤ ਨੇ ਚੇਨਈ  ਨੂੰ ਦਿੱਤਾ 230 ਦੌੜਾਂ ਦਾ ਟੀਚਾ, ਗਿੱਲ-ਬਟਲਰ ਤੇ ਸਾਂਈ ਸੁਦਰਸ਼ਨ ਨੇ ਜੜੇ ਅਰਧ ਸੈਂਕੜੇ

Thursday, May 21, 2026 - 09:35 PM (IST)

ਗੁਜਰਾਤ ਨੇ ਚੇਨਈ  ਨੂੰ ਦਿੱਤਾ 230 ਦੌੜਾਂ ਦਾ ਟੀਚਾ, ਗਿੱਲ-ਬਟਲਰ ਤੇ ਸਾਂਈ ਸੁਦਰਸ਼ਨ ਨੇ ਜੜੇ ਅਰਧ ਸੈਂਕੜੇ

ਸਪੋਰਟਸ ਡੈਸਕ- ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਜਾ ਰਹੇ ਆਈਪੀਐਲ 2026 ਦੇ 66ਵੇਂ ਮੁਕਾਬਲੇ ਵਿੱਚ ਗੁਜਰਾਤ ਟਾਈਟਨਜ਼ ਨੇ ਬੱਲੇਬਾਜ਼ੀ ਕਰਦਿਆਂ ਚੇਨਈ ਸੁਪਰ ਕਿੰਗਜ਼ ਵਿਰੁੱਧ 229/3 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ ਹੈ। ਹੁਣ ਚੇਨਈ ਦੀ ਟੀਮ ਨੂੰ ਜਿੱਤ ਲਈ 230 ਦੌੜਾਂ ਬਣਾਉਣੀਆਂ ਹੋਣਗੀਆਂ।

ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਗੁਜਰਾਤ ਦੀ ਟੀਮ ਨੇ ਸ਼ੁਰੂ ਤੋਂ ਹੀ ਹਮਲਾਵਰ ਰੁਖ ਅਪਣਾਇਆ। ਕਪਤਾਨ ਸ਼ੁਭਮਨ ਗਿੱਲ, ਸਾਈ ਸੁਦਰਸ਼ਨ ਅਤੇ ਜੋਸ ਬਟਲਰ ਨੇ ਸ਼ਾਨਦਾਰ ਬੱਲੇਬਾਜ਼ੀ ਦਾ ਮੁਜ਼ਾਹਰਾ ਕੀਤਾ ਅਤੇ ਚੇਨਈ ਦੇ ਗੇਂਦਬਾਜ਼ਾਂ ਦੇ ਛੱਕੇ ਛੁਡਾਏ। ਸਾਈ ਸੁਧਰਸਨ ਨੇ 84 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ, ਜਦੋਂ ਕਿ ਸ਼ੁਭਮਨ ਗਿੱਲ ਨੇ 64 ਦੌੜਾਂ ਬਣਾਈਆਂ। ਜੋਸ ਬਟਲਰ ਨੇ ਸਿਰਫ਼ 27 ਗੇਂਦਾਂ 'ਤੇ ਅਜੇਤੂ 57 ਦੌੜਾਂ ਬਣਾਈਆਂ। ਇਨ੍ਹਾਂ ਬੱਲੇਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ ਦੀ ਬਦੌਲਤ ਗੁਜਰਾਤ ਨੇ ਨਿਰਧਾਰਿਤ ਓਵਰਾਂ ਵਿੱਚ ਕੇਵਲ 3 ਵਿਕਟਾਂ ਗੁਆ ਕੇ 229 ਦੌੜਾਂ ਬਣਾਈਆਂ। ਚੇਨਈ ਦੇ ਕਪਤਾਨ ਰੁਤੂਰਾਜ ਗਾਇਕਵਾੜ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ।

ਗੁਜਰਾਤ ਟਾਈਟਨਜ਼ ਦੀ ਟੀਮ ਪਹਿਲਾਂ ਹੀ 16 ਅੰਕਾਂ ਨਾਲ ਪਲੇਅ-ਆਫ ਲਈ ਕੁਆਲੀਫਾਈ ਕਰ ਚੁੱਕੀ ਹੈ, ਪਰ ਚੇਨਈ ਲਈ ਇਹ ਮੈਚ 'ਕਰੋ ਜਾਂ ਮਰੋ' ਵਾਲਾ ਹੈ। ਚੇਨਈ ਇਸ ਸਮੇਂ 12 ਅੰਕਾਂ ਨਾਲ ਸੱਤਵੇਂ ਸਥਾਨ 'ਤੇ ਹੈ ਅਤੇ ਪਲੇਅ-ਆਫ ਦੀ ਦੌੜ ਵਿੱਚ ਬਣੇ ਰਹਿਣ ਲਈ ਉਨ੍ਹਾਂ ਨੂੰ ਹਰ ਹਾਲ ਵਿੱਚ ਇਹ ਵੱਡਾ ਟੀਚਾ ਹਾਸਲ ਕਰਨਾ ਪਵੇਗਾ। ਜੇਕਰ ਚੇਨਈ ਇਹ ਮੈਚ ਹਾਰ ਜਾਂਦੀ ਹੈ, ਤਾਂ ਉਹ ਇਸ ਸੀਜ਼ਨ ਦੇ ਪਲੇਅ-ਆਫ ਦੀ ਦੌੜ ਤੋਂ ਬਾਹਰ ਹੋ ਜਾਵੇਗੀ।


author

Rakesh

Content Editor

Related News