ਰਿਆਨ ਪ੍ਰਾਗ ਨੇ IPL ਕਮੈਂਟੇਟਰਾਂ ਨੂੰ ਲੈ ਕੇ ਕਹੀ ਇਹ ਗੱਲ, ਕ੍ਰਿਕਟ ’ਤੇ ਕਰੋ...

Thursday, May 21, 2026 - 10:24 AM (IST)

ਰਿਆਨ ਪ੍ਰਾਗ ਨੇ IPL ਕਮੈਂਟੇਟਰਾਂ ਨੂੰ ਲੈ ਕੇ ਕਹੀ ਇਹ ਗੱਲ, ਕ੍ਰਿਕਟ ’ਤੇ ਕਰੋ...

ਜੈਪੁਰ (ਭਾਸ਼ਾ)– ਰਾਜਸਥਾਨ ਰਾਇਲਜ਼ ਦੇ ਕਪਤਾਨ ਰਿਆਨ ਪ੍ਰਾਗ ਨੇ ਆਈ. ਪੀ. ਐੱਲ. ਦੌਰਾਨ ਨਿੱਜੀ ਤੌਰ ’ਤੇ ਉਸ ਨੂੰ ਨਿਸ਼ਾਨਾ ਬਣਾਉਣ ਵਾਲੇ ਟੀ.ਵੀ. ਕਮੈਂਟੇਟਰਾਂ ਤੇ ਮਾਹਿਰਾਂ ’ਤੇ ਪਲਟਵਾਰ ਕਰਦੇ ਹੋਏ ਉਨ੍ਹਾਂ ਨੂੰ ਖਿਡਾਰੀਆਂ ਦਾ ਸਨਮਾਨ ਕਰਨ ਤੇ ਕ੍ਰਿਕਟ ਦੇ ਬਾਰੇ ਵਿਚ ਹੀ ਗੱਲਬਾਤ ਕਰਨ ਤੱਕ ਹੀ ਸੀਮਤ ਰਹਿਣ ਦੀ ਅਪੀਲ ਕੀਤੀ। ਰਾਇਲਜ਼ ਦੀ ਮੰਗਲਵਾਰ ਨੂੰ ਇੱਥੇ ਲਖਨਊ ਸੁਪਰ ਜਾਇੰਟਸ ’ਤੇ ਜਿੱਤ ਤੋਂ ਬਾਅਦ ਪ੍ਰਾਗ ਨੇ ਮੈਦਾਨ ਤੋਂ ਬਾਹਰ ਦੇ ਮੁੱਦਿਆਂ ਨੂੰ ਲੈ ਕੇ ਉਸ ਦੀ ਆਲੋਚਨਾ ’ਤੇ ਨਿਰਾਸ਼ਾ ਪ੍ਰਗਟ ਕੀਤੀ। ਇਸ ’ਚ ਡ੍ਰੈਸਿੰਗ ਰੂਮ ’ਚ ਵੇਪਿੰਗ (ਈ-ਸਿਗਰੇਟ ਦਾ ਸੇਵਨ) ਕਰਦੇ ਹੋਏ ਫੜਿਆ ਜਾਣਾ ਵੀ ਸ਼ਾਮਲ ਹੈ। ਪ੍ਰਾਗ ਖਿਚਾਅ ਦੀ ਸਮੱਸਿਆ ਦੇ ਕਾਰਨ ਲਖਨਊ ਵਿਰੁੱਧ ਨਹੀਂ ਖੇਡਿਆ ਸੀ।

ਪ੍ਰਾਗ ਨੇ ਰਾਇਲ ਦੀ ਲਖਨਊ ਵਿਰੁੱਧ 7 ਵਿਕਟਾਂ ਦੀ ਜਿੱਤ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, ‘‘ਆਈ. ਪੀ. ਐੱਲ. ’ਚ ਇਸ ਸਾਲ ਬਾਹਰ ਵੀ ਬਹੁਤ ਕੁਝ ਹੋ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਪੂਰਾ ਦੇਸ਼ ਕ੍ਰਿਕਟ ਨੂੰ ਬਹੁਤ ਪਸੰਦ ਕਰਦਾ ਹੈ। ਅਸੀਂ ਖਿਡਾਰੀ ਜਦੋਂ ਵੀ ਮੌਕਾ ਮਿਲਦਾ ਹੈ, ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਦੇ ਹਾਂ।’’

ਉਸ ਨੇ ਕਿਹਾ, ‘‘ਅਸੀਂ ਦਰਸ਼ਕਾਂ ਦੀਆਂ ਉਮੀਦਾਂ ਅਨੁਸਾਰ ਪ੍ਰਦਰਸ਼ਨ ਕਰਦੇ ਹਾਂ। ਇਸ ਲਈ, ਮੈਨੂੰ ਲੱਗਦਾ ਹੈ ਕਿ ਅਸੀਂ ਸਾਰਿਆਂ ਨੂੰ ਕ੍ਰਿਕਟ ਨਾਲ ਪਿਆਰ ਕਰਨਾ ਚਾਹੀਦਾ ਹੈ ਤੇ ਇਸ ਨੂੰ ਇਕ ਹੀ ਨਜ਼ਰਾਂ ਨਾਲ ਦੇਖਣਾ ਚਾਹੀਦਾ ਹੈ। ਖਿਡਾਰੀ ਬਹੁਤ ਮਿਹਨਤ ਕਰ ਰਹੇ ਹਨ। ਜੇਕਰ ਕੋਈ ਟੀਮ 75 ਜਾਂ 80 ਦੌੜਾਂ ’ਤੇ ਆਊਟ ਹੋ ਜਾਂਦੀ ਹੈ ਤਾਂ ਇਹ ਕਹਿਣਾ ਬਹੁਤ ਆਸਾਨ ਹੁੰਦਾ ਹੈ ਕਿ ਉਨ੍ਹਾਂ ਨੂੰ ਖੇਡਣਾ ਨਹੀਂ ਆਉਂਦਾ ਜਾਂ ਉਨ੍ਹਾਂ ਦੇ ਕੋਲ ਖੇਡਣ ਦੀ ਮਾਨਸਿਕਤਾ ਨਹੀਂ ਹੈ।’’

ਪ੍ਰਾਗ ਨੇ ਕਿਹਾ, ‘‘ਪਰ ਉਸ ਮੈਚ ਤੋਂ ਪਹਿਲਾਂ ਇਸ ਦੀ ਤਿਆਰੀ ਲਈ ਤਿੰਨ ਚਾਰ ਦਿਨ ਦਾ ਸਮਾਂ ਮਿਲਦਾ ਹੈ ਕਿ ਅਸੀਂ ਕਿਵੇਂ 200 ਤੋਂ 250 ਦੌੜਾਂ ਬਣਾ ਸਕੀਏ। ਕਦੇ-ਕਦੇ ਅਜਿਹਾ ਨਹੀਂ ਹੋ ਪਾਉਂਦਾ। ਅਸੀਂ ਵੀ ਇਨਸਾਨ ਹਾਂ ਤੇ ਸਾਡੇ ਤੋਂ ਵੀ ਗਲਤੀਆਂ ਹੁੰਦੀਆਂ ਹਨ। ਇਸ ਲਈ ਮੈਨੂੰ ਲੱਗਦਾ ਹੈ ਕਿ ਬਾਹਰ ਜੋ ਕੁਝ ਵੀ ਹੋ ਰਿਹਾ ਹੈ, ਵਿਸ਼ੇਸ਼ ਤੌਰ ’ਤੇ ਕਮੈਂਟੇਟਰ ਜਿਸ ਤਰ੍ਹਾਂ ਦੀ ਟਿੱਪਣੀ ਕਰ ਰਹੇ ਹਨ, ਮੈਂ ਉਨ੍ਹਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਕ੍ਰਿਕਟ ਨਾਲ ਪਿਆਰ ਕਰਨ। ਕ੍ਰਿਕਟ ਦੀ ਗੱਲ ਕਰਨ।’’

ਪ੍ਰਾਗ ਨੂੰ ਸ਼੍ਰੀਲੰਕਾ ’ਚ ਹੋਣ ਵਾਲੀ ਤ੍ਰਿਕੋਣੀ ਲੜੀ ਲਈ ਇੰਡੀਆ-ਏ ਦਾ ਕਪਤਾਨ ਬਣਾਇਆ ਗਿਆ ਹੈ। ਇਸ 24 ਸਾਲਾ ਖਿਡਾਰੀ ਨੇ ਕਿਹਾ ਕਿ ਇਹ ਦੇਸ਼ ਕ੍ਰਿਕਟ ਨੂੰ ਚਾਹੁੰਦਾ ਹੈ ਤੇ ਇਸ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਉਸ ਨੇ ਕਿਹਾ, ‘‘ਇਹ ਖੇਡ ਦੇਸ਼ ਦੀ ਸਭ ਤੋਂ ਮਹੱਤਵਪੂਰਨ ਖੇਡ ਹੈ। ਇਸ ’ਚ ਅਸੀਂ ਸਰਵੋਤਮ ਹਾਂ। ਮੈਨੂੰ ਲੱਗਦਾ ਹੈ ਕਿ ਇਸ ਦੇ ਪ੍ਰਤੀ ਥੋੜ੍ਹਾ ਸਨਮਾਨ ਦਾ ਵਰਤਾਓ ਕੀਤਾ ਜਾਣਾ ਚਾਹੀਦਾ ਹੈ। ਸਾਨੂੰ ਸਿਰਫ ਕ੍ਰਿਕਟ ਦੇ ਬਾਰੇ ’ਚ ਗੱਲਬਾਤ ਕਰਨੀ ਚਾਹੀਦੀ ਹੈ। ਸਾਨੂੰ ਕਿਸੇ ਹੋਰ ਚੀਜ਼ ਦੇ ਬਾਰੇ ’ਚ ਗੱਲਬਾਤ ਨਹੀਂ ਕਰਨੀ ਚਾਹੀਦੀ।’’

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

SATPAL

Content Editor

Related News