ਸ਼ੁਭੰਕਰ ਇਟਾਲੀਅਨ ਓਪਨ ''ਚ ਸਾਂਝੇ ਸਤਵੇਂ ਸਥਾਨ ''ਤੇ
Monday, Oct 14, 2019 - 01:59 PM (IST)

ਰੋਮ— ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ ਤਿੰਨ ਅੰਡਰ 68 ਅਤੇ ਕੁਲ 9 ਅੰਡਰ 275 ਦਾ ਸਕੋਰ ਕਰਕੇ ਇਟਾਲੀਅਨ ਓਪਨ 'ਚ ਸਾਂਝੇ ਸਤਵੇਂ ਸਥਾਨ 'ਤੇ ਰਹੇ। ਸ਼ੁਭੰਕਰ ਨੇ 21 ਬਰਡੀ ਅਤੇ ਇਕ ਈਗਲ ਲਾਇਆ ਪਰ ਇਕ ਦਰਜਨ ਬੋਗੀ ਅਤੇ ਇਕ ਡਬਲ ਬੋਗੀ ਵੀ ਕਰ ਗਏ। ਸ਼ੁਭੰਕਰ ਹਾਂਗਕਾਂਗ ਦੇ ਬਾਅਦ ਭਾਰਤ ਤੋਂ ਬਾਹਰ ਪਹਿਲੀ ਚੋਟੀ ਦੇ 10 'ਚ ਰਹੇ ਸਨ। ਉਹ ਇਸ ਸਾਲ ਫਰਵਰੀ 'ਚ ਇੰਡੀਅਨ ਪੀ. ਜੀ. ਟੀ. ਆਈ. ਟੂਰ 'ਤੇ ਸਾਂਝੇ ਦੂਜੇ ਸਥਾਨ 'ਤੇ ਰਹਿਣ ਦੇ ਬਾਅਦ ਪਹਿਲੀ ਵਾਰ ਚੋਟੀ ਦੇ 10 'ਚ ਪਹੁੰਚੇ ਹਨ। ਉਹ ਹੁਣ 'ਰੇਸ ਟੂ ਦੁਬਈ' ਸੂਚੀ 'ਚ ਵੀ 113ਵੇਂ ਤੋਂ 80ਵੇਂ ਸਥਾਨ 'ਤੇ ਪਹੁੰਚ ਗਏ। ਅਗਲੇ ਮਹੀਨੇ ਹੋਣ ਵਾਲੀ ਇਸ ਚੈਂਪੀਅਨਸ਼ਿਪ 'ਚ ਚੋਟੀ ਦੇ 50 ਗੋਲਫਰ ਹਿੱਸਾ ਲੈਣਗੇ। ਭਾਰਤ ਦੇ ਐੱਸ. ਐੱਸ. ਪੀ. ਚੌਰਸੀਆ ਸਾਂਝੇ 57ਵੇਂ ਸਥਾਨ 'ਤੇ ਰਹੇ ਜਦਕਿ ਗਗਨਜੀਤ ਭੁੱਲਰ ਕੱਟ 'ਚ ਪ੍ਰਵੇਸ਼ ਨਹੀਂ ਕਰ ਸਕੇ ਸਨ।