ਸ਼ੁਭੰਕਰ ਨੇ ਮੇਜਰ ਟੂਰਨਾਮੈਂਟ ''ਚ ਕੀਤਾ ਸਰਵਸ੍ਰੇਸ਼ਠ ਪ੍ਰਦਰਸ਼ਨ

7/22/2019 12:47:47 AM

ਪੋਰਟਰਸ਼ (ਆਇਰਲੈਂਡ)— ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ ਨੇ ਮੇਜਰ ਟੂਰਨਾਮੈਂਟ ਕਿਸੇ ਇਕ ਦੌਰ 'ਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ ਓਪਨ ਚੈਂਪੀਅਨਸ਼ਿਪ ਦੇ ਚੌਥੇ ਤੇ ਆਖਰੀ ਦੌਰ 'ਚ ਐਤਵਾਰ ਨੂੰ ਇੱਥੇ 68 ਦਾ ਸਕੋਰ ਬਣਾਇਆ। ਸ਼ੁਭੰਕਰ ਨੇ ਆਪਣੇ 23ਵੇਂ ਜਨਮਦਿਨ ਨੂੰ ਯਾਦਗਾਰ ਬਣਾਉਂਦੇ ਹੋਏ ਛੇ ਬਰਡੀ ਲਗਾਈ। ਇਸ 'ਚ ਤਿੰਨ ਬਰਡੀ ਉਨ੍ਹਾਂ ਨੇ ਆਖਰੀ ਛੇ ਹੋਲ 'ਚ ਕੀਤੀ। ਇਸ ਭਾਰਤੀ ਗੋਲਫਰ ਨੇ 70, 72, 77 ਤੇ 68 ਦਾ ਸਕੋਰ ਬਣਾਇਆ ਤੇ ਉਸਦਾ ਚਾਰ ਦਿਨ ਦਾ ਕੁਲ ਯੋਗ ਤਿੰਨ ਓਵਰ 287 ਰਿਹਾ। ਉਹ ਸਾਂਝੇ ਤੌਰ 'ਤੇ 52ਵੇਂ ਸਥਾਨ 'ਤੇ ਹੈ ਪਰ ਉਹ ਆਪਣੇ ਪਿਛਲੇ ਸਾਲ ਦੇ ਸਾਂਝੇ ਤੌਰ 'ਤੇ 51 ਤੋਂ ਸ਼ਾਨਦਾਰ ਸਥਾਨ ਹਾਸਲ ਕਰ ਸਕਦੇ ਹਨ।


Gurdeep Singh

Edited By Gurdeep Singh