ਸ਼ੁਭੰਕਰ ਪੀ. ਜੀ. ਏ. ਟੂਰ ਕਾਰਡ ਹਾਸਲ ਕਰਨ ਤੋਂ ਖੁੰਝੇ
Wednesday, Sep 04, 2019 - 02:04 AM (IST)

ਨਵੀਂ ਦਿੱਲੀ— ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ ਦਾ ਇਹ ਕੋਰਨ ਟੂਰ ਚੈਂਪੀਅਨਸ਼ਿਪ ’ਚ ਸਾਂਝੇ ਤੌਰ ’ਤੇ 46ਵੇਂ ਸਥਾਨ ’ਤੇ ਰਹਿਣ ਤੋਂ ਬਾਅਦ ਪੀ. ਜੀ. ਏ. ਟੂਰ ਕਾਰਡ ਹਾਸਲ ਕਰਨ ਦਾ ਸੁਪਨਾ ਟੁੱਟ ਗਿਆ। ਅਨਿਰਬਾਨ ਲਾਹਿੜੀ ਨੇ ਪਿਛਲੇ ਹਫਤੇ ਪੀ. ਜੀ. ਏ. ਟੂਰ ਕਾਰਡ ਹਾਸਲ ਕੀਤਾ ਸੀ। ਸ਼ੁਭੰਕਰ ਨੇ ਮੰਗਲਵਾਰ ਨੂੰ ਚੌਥੇ ਦੌਰ ’ਚ 69 ਦਾ ਕਾਰਡ ਖੇਡਿਆ। ਪੀ. ਜੀ. ਏ. ਟੂਰ ਕਾਰਡ ਹਾਸਲ ਕਰਨ ਦੇ ਲਈ ਉਸ ਨੂੰ ਚੋਟੀ ਦੇ 6 ’ਚ ਰਹਿਣਾ ਸੀ। ਦੂਜੇ ਦੌਰ ਦੇ ਬਾਅਦ ਸਾਂਝੇ ਤੌਰ ’ਤੇ 10ਵੇਂ ਸਥਾਨ ’ਤੇ ਸੀ ਤੇ ਕਾਰਡ ਹਾਸਲ ਕਰਨ ਦੀ ਉਮੀਦ ਬਰਕਰਾਰ ਸੀ ਪਰ ਸੋਮਵਾਰ ਨੂੰ ਤੀਜੇ ਦੌਰ ’ਚ ਪੰਜਵੇਂ ਓਵਰ 77 ਦੇ ਖਰਾਬ ਪ੍ਰਦਰਸ਼ਨ ਕਾਰਨ ਉਹ ਹੇਠਲੇ ਸਥਾਨ ’ਤੇ ਖਿਸਕ ਗਏ ਸੀ।