ਆਇਰਿਸ਼ ਓਪਨ ’ਚ ਸ਼ੁਭੰਕਰ ਤੇ ਭੁੱਲਰ ਦਾ ਖਰਾਬ ਪ੍ਰਦਰਸ਼ਨ

Tuesday, Jul 06, 2021 - 12:48 PM (IST)

ਆਇਰਿਸ਼ ਓਪਨ ’ਚ ਸ਼ੁਭੰਕਰ ਤੇ ਭੁੱਲਰ ਦਾ ਖਰਾਬ ਪ੍ਰਦਰਸ਼ਨ

 ਸਪੋਰਟਸ ਡੈਸਕ : ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ 2021 ਦੁਬਈ ਡਿਊਟੀ ਫ੍ਰੀ ਆਇਰਿਸ਼ ਓਪਨ ਗੋਲਫ ਟੂਰਨਾਮੈਂਟ ਦੇ ਆਖਰੀ ਦੌਰ ਵਿਚ ਪਾਰ 72 ਦੇ ਸਕੋਰ ਨਾਲ ਸਾਂਝੇ ਤੌਰ ’ਤੇ 56ਵੇਂ ਸਥਾਨ ’ਤੇ ਰਿਹਾ। ਸ਼ੁਭੰਕਰ ਦਾ ਹਮਵਤਨ ਗਗਨਜੀਤ ਭੁੱਲਰ ਆਖਰੀ ਦੌਰ ਵਿਚ 80 ਦੇ ਬੇਹੱਦ ਖਰਾਬ ਪ੍ਰਦਰਸ਼ਨ ਨਾਲ ਸਾਂਝੇ ਤੌਰ ’ਤੇ 21ਵੇਂ ਤੋਂ ਸਾਂਝੇ ਤੌਰ ’ਤੇ 66ਵੇਂ ਸਥਾਨ ’ਤੇ ਖਿਸਕ ਗਿਆ ਹੈ। ਸ਼ੁਭੰਕਰ ਨੇ ਸ਼ੁਰੂਆਤੀ 9 ਹੋਲ ਵਿਚ ਚੰਗਾ ਪ੍ਰਦਰਸ਼ਨ ਕਰਦੇ ਹੋਏ ਚਾਰ ਬਰਡੀਆਂ ਤੇ ਦੋ ਬੋਗੀਆਂ ਕੀਤੀਆਂ ਪਰ ਆਖਰੀ 9 ਹੋਲ ਵਿਚ ਉਹ ਚਾਰ ਬੋਗੀਆਂ ਤੇ ਇਕ ਬਰਡੀ ਹੀ ਕਰ ਸਕਿਆ, ਜਿਸ ਨਾਲ ਉਸ ਨੇ ਪਾਰ ਦਾ ਸਕੋਰ ਬਣਾਇਆ। ਆਸਟਰੇਲੀਆ ਦੇ ਲੁਕਾਸ ਹਰਬਰਟ ਨੇ ਆਖਰੀ ਦੌਰ ਵਿਚ ਚਾਰ ਅੰਡਰ 68 ਦੇ ਸਕੋਰ ਨਾਲ ਆਪਣਾ ਦੂਜਾ ਯੂਰਪੀਅਨ ਟੂਰ ਖਿਤਾਬ ਜਿੱਤਿਆ।


author

Manoj

Content Editor

Related News