ਪਰਿਵਾਰ ਲਈ ਘਰ ਖਰੀਦਣਾ ਚਾਹੁੰਦੇ ਹਨ ਸ਼ੁਭਮ ਦੂਬੇ, ਰਾਜਸਥਾਨ ਰਾਇਲਸ ਨੇ 5.60 ਕਰੋੜ 'ਚ ਖਰੀਦਿਆ ਸੀ

Wednesday, Dec 27, 2023 - 08:19 PM (IST)

ਜੈਪੁਰ : ਆਈ. ਪੀ. ਐਲ. ਨਿਲਾਮੀ ਵਿੱਚ ਰਾਜਸਥਾਨ ਰਾਇਲਜ਼ ਤੋਂ 5.60 ਕਰੋੜ ਰੁਪਏ ਵਿੱਚ ਕਰਾਰ ਹਾਸਲ ਕਰਨ ਵਾਲੇ ਸ਼ੁਭਮ ਦੂਬੇ ਹੁਣ ਪਿਛਲੇ ਸੰਘਰਸ਼ਾਂ ਨੂੰ ਪਿੱਛੇ ਛੱਡ ਕੇ ਪਰਿਵਾਰ ਲਈ ਨਵਾਂ ਘਰ ਖਰੀਦਣਾ ਚਾਹੁੰਦੇ ਹਨ। ਵਿਦਰਭ ਦੇ ਮੱਧਕ੍ਰਮ ਦੇ ਬੱਲੇਬਾਜ਼ ਦੂਬੇ ਨੇ ਸਈਅਦ ਮੁਸ਼ਤਾਕ ਅਲੀ ਟਰਾਫੀ ਵਿੱਚ 185 ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ ਸਨ। ਉਸਦਾ ਬਚਪਨ ਬਹੁਤ ਗਰੀਬੀ ਵਿੱਚ ਬੀਤਿਆ ਅਤੇ ਉਸਦੇ ਪਿਤਾ ਨੂੰ ਉਸਦੇ ਲਈ ਇੱਕ ਕ੍ਰਿਕਟ ਕਿੱਟ ਖਰੀਦਣ ਲਈ ਪਾਨ ਤਕ  ਵੇਚਣਾ ਪਿਆ। ਹੁਣ ਉਸ ਦੇ ਚੰਗੇ ਦਿਨ ਸ਼ੁਰੂ ਹੋ ਗਏ ਹਨ ਅਤੇ ਉਹ ਇਸ ਤੋਂ ਬਹੁਤ ਖੁਸ਼ ਹੈ।

ਇਹ ਵੀ ਪੜ੍ਹੋ : ਮੁੰਬਈ ਇੰਡੀਅਨਜ਼ ਦੇ ਕਪਤਾਨ ਹਾਰਦਿਕ ਪੰਡਯਾ ਦਾ ਸ਼ਾਹੀ ਸਵਾਗਤ, ਦੇਖੋ ਵਾਇਰਲ ਵੀਡੀਓ

ਦੂਬੇ ਨੇ ਰਾਇਲਸ ਵਲੋਂ ਜਾਰੀ ਬਿਆਨ 'ਚ ਕਿਹਾ, 'ਮੇਰਾ ਪਰਿਵਾਰ ਮੇਰੇ ਲਈ ਕ੍ਰਿਕਟ ਕਿੱਟ ਖਰੀਦਣ ਦੀ ਸਥਿਤੀ 'ਚ ਨਹੀਂ ਸੀ ਪਰ ਮੇਰੇ ਪਿਤਾ ਨੇ ਇਹ ਕਿੱਟ ਖਰੀਦੀ ਸੀ। ਉਸ ਨੇ ਕਦੇ ਵੀ ਕਿਸੇ ਚੀਜ਼ ਲਈ ਮੇਰੇ 'ਤੇ ਦਬਾਅ ਨਹੀਂ ਪਾਇਆ ਭਾਵੇਂ ਸਾਡੀ ਆਰਥਿਕ ਹਾਲਤ ਚੰਗੀ ਨਹੀਂ ਸੀ। ਉਸ ਨੇ ਕਿਹਾ, 'ਮੇਰੇ ਪਿਤਾ ਨੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਬਹੁਤ ਸੰਘਰਸ਼ ਕੀਤਾ ਹੈ। ਇੱਕ ਹੋਟਲ ਮੈਨੇਜਰ ਵਜੋਂ ਕੰਮ ਕਰਨ ਤੋਂ ਇਲਾਵਾ, ਉਸਨੇ ਇੱਕ ਰੀਅਲ ਅਸਟੇਟ ਏਜੰਟ ਵਜੋਂ ਵੀ ਕੰਮ ਕੀਤਾ ਅਤੇ ਇੱਕ ਪਾਨ ਸਟਾਲ ਵੀ ਲਗਾਇਆ।

ਇਹ ਵੀ ਪੜ੍ਹੋ : ਮਜੂਮਦਾਰ ਦਾ ਭਾਰਤੀ ਮਹਿਲਾ ਟੀਮ ਨੂੰ ਸੰਦੇਸ਼, ਵਿਰੋਧੀ ਤੋਂ ਘਬਰਾਏ ਬਿਨਾਂ ਆਪਣੇ ਪ੍ਰਦਰਸ਼ਨ 'ਤੇ ਧਿਆਨ ਦਿਓ

ਦੂਬੇ ਨੇ ਕਿਹਾ, 'ਮੇਰਾ ਪਰਿਵਾਰ ਹੀ ਮੇਰੀ ਤਾਕਤ ਰਿਹਾ ਹੈ। ਮੇਰਾ ਜੁੜਵਾਂ ਭਰਾ ਘਰ ਚਲਾਉਂਦਾ ਹੈ ਤਾਂ ਜੋ ਮੇਰੇ 'ਤੇ ਕੋਈ ਦਬਾਅ ਨਾ ਪਵੇ। ਮੇਰੇ ਮਾਤਾ-ਪਿਤਾ ਨੇ ਹਮੇਸ਼ਾ ਮੇਰਾ ਸਾਥ ਦਿੱਤਾ। ਹੁਣ ਮੈਂ ਉਨ੍ਹਾਂ ਨੂੰ ਹਰ ਖੁਸ਼ੀ ਦੇਣਾ ਚਾਹੁੰਦਾ ਹਾਂ। ਸਭ ਤੋਂ ਪਹਿਲਾਂ ਪਰਿਵਾਰ ਲਈ ਘਰ ਖਰੀਦਣਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Tarsem Singh

Content Editor

Related News