ਸ਼੍ਰੇਅਸ ਅਈਅਰ ਦੀ ਪਿੱਠ ਦੀ ਤਕਲੀਫ ਵਧੀ, ਬੰਗਲਾਦੇਸ਼ ਦੇ ਖ਼ਿਲਾਫ਼ ਮੈਚ 'ਚ ਖੇਡਣਾ ਮੁਸ਼ਕਿਲ
Thursday, Sep 14, 2023 - 12:02 PM (IST)
ਨਵੀਂ ਦਿੱਲੀ— ਸ਼੍ਰੇਅਸ ਅਈਅਰ ਦੀ ਪਿੱਠ ਦੀ ਸੱਟ ਜ਼ਿਆਦਾ ਗੰਭੀਰ ਨਹੀਂ ਹੈ ਪਰ ਸ਼ੁੱਕਰਵਾਰ ਨੂੰ ਬੰਗਲਾਦੇਸ਼ ਖ਼ਿਲਾਫ਼ ਸੁਪਰ-4 ਪੜਾਅ ਦੇ ਮੈਚ 'ਚ ਉਨ੍ਹਾਂ ਦਾ ਖੇਡਣਾ ਸ਼ੱਕੀ ਹੈ ਅਤੇ ਰਾਸ਼ਟਰੀ ਚੋਣ ਕਮੇਟੀ ਆਸਟ੍ਰੇਲੀਆ ਖ਼ਿਲਾਫ਼ 3 ਮੈਚਾਂ ਦੀ ਸੀਰੀਜ਼ ਲਈ ਟੀਮ ਦਾ ਐਲਾਨ ਇਸ ਹਫ਼ਤੇ ਕਰੇਗੀ। ਸੱਟ ਕਾਰਨ ਲੰਬੇ ਸਮੇਂ ਬਾਅਦ ਟੀਮ 'ਚ ਵਾਪਸੀ ਕਰਨ ਵਾਲੇ ਅਈਅਰ ਨੇ ਪਾਕਿਸਤਾਨ ਅਤੇ ਨੇਪਾਲ ਖ਼ਿਲਾਫ਼ ਲੀਗ ਮੈਚ ਖੇਡੇ ਸਨ ਪਰ ਪਿੱਠ ਦੀ ਸਮੱਸਿਆ ਕਾਰਨ ਆਖਰੀ ਸਮੇਂ 'ਤੇ ਪਾਕਿਸਤਾਨ ਖ਼ਿਲਾਫ਼ ਆਖਰੀ ਮੈਚ ਤੋਂ ਬਾਹਰ ਹੋ ਗਏ ਸਨ।
ਇਹ ਵੀ ਪੜ੍ਹੋ-19 ਸਾਲ ਦੀ ਕੋਕੋ ਗੌਫ ਬਣੀ ਅਮਰੀਕੀ ਓਪਨ ਚੈਂਪੀਅਨ, ਜਿੱਤਿਆ ਪਹਿਲਾ ਗ੍ਰੈਂਡਸਲੈਮ ਖਿਤਾਬ
ਮਾਹਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਮਰ 'ਚ ਅਕੜਾਅ ਹੈ ਜਿਸ ਕਾਰਨ ਫੀਲਡਿੰਗ ਦੌਰਾਨ ਉਨ੍ਹਾਂ ਦੀ ਮੂਵਮੈਂਟ 'ਤੇ ਅਸਰ ਪਵੇਗਾ ਪਰ ਉਮੀਦ ਹੈ ਕਿ ਇਹ ਸੱਟ ਗੰਭੀਰ ਨਹੀਂ ਹੈ। ਅਜੀਤ ਅਗਰਕਰ ਦੀ ਅਗਵਾਈ ਵਾਲੀ ਚੋਣ ਕਮੇਟੀ ਇਸ ਹਫ਼ਤੇ ਆਸਟ੍ਰੇਲੀਆ ਖ਼ਿਲਾਫ਼ ਹੋਣ ਵਾਲੀ ਸੀਰੀਜ਼ ਲਈ ਟੀਮ ਦਾ ਐਲਾਨ ਕਰੇਗੀ।
ਇਹ ਵੀ ਪੜ੍ਹੋ- ਪਾਕਿ VS ਸ਼੍ਰੀਲੰਕਾ ਮੁਕਾਬਲੇ 'ਤੇ ਵੀ ਬਾਰਿਸ਼ ਦਾ ਖਤਰਾ, ਮੈਚ ਨਾ ਹੋਇਆ ਤਾਂ ਸ਼੍ਰੀਲੰਕਾ ਪਹੁੰਚੇਗੀ ਫਾਈਨਲ 'ਚ
ਵਿਸ਼ਵ ਕੱਪ ਲਈ ਮੁੱਢਲੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਰਤੀ ਟੀਮ ਪ੍ਰਬੰਧਨ ਅਈਅਰ ਦੀ ਸੱਟ ਨੂੰ ਲੈ ਕੇ ਚਿੰਤਤ ਹੈ ਅਤੇ ਜੇਕਰ ਉਹ ਆਸਟ੍ਰੇਲੀਆ ਖ਼ਿਲਾਫ਼ ਨਹੀਂ ਖੇਡਦਾ ਹੈ ਤਾਂ ਉਨ੍ਹਾਂ ਨੂੰ ਵਿਸ਼ਵ ਕੱਪ ਤੋਂ ਪਹਿਲਾਂ ਸਿਰਫ਼ 2 ਅਭਿਆਸ ਮੈਚ ਹੀ ਮਿਲਣਗੇ। ਭਾਰਤ ਨੇ ਆਪਣਾ ਪਹਿਲਾ ਮੈਚ 8 ਅਕਤੂਬਰ ਨੂੰ ਚੇਨਈ 'ਚ ਆਸਟ੍ਰੇਲੀਆ ਖ਼ਿਲਾਫ਼ ਖੇਡਣਾ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8