IPL 'ਚ ਅਸ਼ਵਿਨ ਦੇ ਕਰੀਅਰ 'ਤੇ ਵਿਵਾਦਿਤ ਸਵਾਲ ਪੁੱਛਣ 'ਤੇ ਅਈਅਰ ਨੇ ਦਿੱਤਾ ਇਹ ਜਵਾਬ (ਵੀਡੀਓ)
Saturday, Oct 19, 2019 - 02:08 PM (IST)
ਸਪੋਰਟਸ ਡੈਸਕ— ਭਾਰਤੀ ਕ੍ਰਿਕਟਰ ਅਤੇ ਆਈ. ਪੀ. ਐੱਲ. ਫ੍ਰੈਂਚਾਈਜ਼ੀ ਦਿੱਲੀ ਕੈਪੀਟਲਸ ਦੇ ਕਪਤਾਨ ਸ਼੍ਰੇਅਸ ਅਈਅਰ ਸੋਸ਼ਲ ਮੀਡੀਆ 'ਤੇ ਬੇਹੱਦ ਸਰਗਰਮ ਰਹਿੰਦੇ ਹਨ। ਹਾਲ ਹੀ 'ਚ ਜਦੋਂ ਉਨ੍ਹਾਂ ਤੋਂ ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਰਵੀਚੰਦਰਨ ਅਸ਼ਵਿਨ ਦੇ ਆਈ. ਪੀ. ਐੱਲ. 'ਚ ਕਰੀਅਰ ਨਾਲ ਜੁੜਿਆ ਇਕ ਸਵਾਲ ਪੁੱਛਿਆ ਗਿਆ ਤਾਂ ਉਹ ਇਸ ਤੋਂ ਬਚਦੇ ਨਜ਼ਰ ਆਏ। ਉਨ੍ਹਾਂ ਨੇ ਯੂਜ਼ਰ ਦੇ ਸਵਾਲ ਨੂੰ ਇਹ ਕਹਿੰਦੇ ਹੋਏ ਟਾਲ ਦਿੱਤਾ ਕਿ ਉਹ ਇਸ ਵਿਵਾਦਿਤ ਸਵਾਲ 'ਤੇ ਕੁਝ ਨਹੀਂ ਕਹਿਣਗੇ।
ਦਰਅਸਲ, ਅਈਅਰ ਨੇ ਇੰਸਟਾਗ੍ਰਾਮ 'ਤੇ ਕਿਉ ਐਂਡ ਏ ਸੈਸ਼ਨ ਕੀਤਾ ਸੀ। ਇਸ ਦੌਰਾਨ ਇਕ ਯੂਜ਼ਰ ਨੇ ਅਸ਼ਵਿਨ ਨੂੰ ਲੈ ਕੇ ਸਵਾਲ ਕਰਦੇ ਹੋਏ ਪੱੁੱਛਿਆ ਕਿ ਕੀ ਅਸ਼ਵਿਨ ਦਿੱਲੀ ਕੈਪੀਟਲਸ 'ਚ ਸ਼ਾਮਲ ਰਹੇ ਹਨ? ਇਸ 'ਤੇ 24 ਸਾਲ ਦੇ ਮੁੰਬਈ ਦੇ ਇਸ ਬੱਲੇਬਾਜ਼ (ਅਈਅਰ) ਨੇ ਗੁਜਰਾਤੀ 'ਚ ਜਵਾਬ ਦਿੱਤਾ ਅਤੇ ਕਿਹਾ ਕਿ ਬਾਊ ਤੂੰ ਸਮਾਂ ਬਰਬਾਦ ਕਰ ਰਿਹਾ ਹੈ। ਮੈਂ ਇਸ ਵਿਵਾਦਤ ਸਵਾਲ ਦਾ ਜਵਾਬ ਨਹੀਂ ਦਵਾਂਗਾ। ਹੁਣ ਅਈਅਰ ਦਾ ਇਹ ਕਲਿਪ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।
— Shubham (@Shubham22605990) October 18, 2019
ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ 'ਚ ਅਸ਼ਵਿਨ ਨੂੰ ਲੈ ਕੇ ਬਹੁਤ ਸਾਰੇ ਕਿਆਸ ਲਗਏ ਜਾ ਰਹੇ ਸਨ ਕਿ ਉਨ੍ਹਾਂ ਨੂੰ ਕਿੰਗਜ਼ ਇਲੈਵਨ ਪੰਜਾਬ ਦੀ ਕਪਤਾਨੀ ਤੋਂ ਹਟਾਉਣ ਦੇ ਨਾਲ-ਨਾਲ ਟੀਮ ਤੋਂ ਵੀ ਬਾਹਰ ਕੀਤਾ ਜਾ ਸਕਦਾ ਹੈ। ਇਸੇ ਦੇ ਨਾਲ ਅਸ਼ਵਿਨ ਦੇ ਦਿੱਲੀ ਕੈਪੀਟਲਸ 'ਚ ਸ਼ਾਮਲ ਹੋਣ ਦੇ ਅੰਦਾਜ਼ੇ ਲਾਏ ਜਾ ਰਹੇ ਸਨ। ਹਾਲਾਂਕਿ ਇਨ੍ਹਾਂ ਅਫਵਾਹਾਂ 'ਤੇ ਲਗਾਮ ਲਾਉਂਦੇ ਹੋਏ ਕਿੰਗਜ਼ ਇਲੈਵਨ ਪੰਜਾਬ ਦੇ ਸਹਿ-ਮਾਲਕ, ਨੇਸ ਵਾਡੀਆ ਨੇ ਸਾਫ ਕਰ ਦਿੱਤਾ ਹੈ ਕਿ ਉਹ ਟੀਮ ਤੋਂ ਬਾਹਰ ਨਹੀਂ ਕੱਢਿਆ ਜਾ ਰਿਹਾ ਅਤੇ ਉਹ ਇਸੇ ਟੀਮ ਦਾ ਹਿੱਸਾ ਰਹਿਣਗੇ।