ਸ਼੍ਰੇਅਸ ਅਈਅਰ ਖੇਡਣ ਦੇ ਲਈ ਫਿੱਟ, IPL 'ਚ ਕਰਨਗੇ ਵਾਪਸੀ
Wednesday, Aug 11, 2021 - 08:29 PM (IST)
ਨਵੀਂ ਦਿੱਲੀ- ਭਾਰਤ ਦੇ ਪ੍ਰਤਿਭਾਸ਼ਾਲੀ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਨੇ ਪ੍ਰਤੀਯੋਗੀ ਮੈਚਾਂ ਵਿਚ ਵਾਪਸੀ ਕਰਨ ਦੇ ਲਈ ਪੂਰੀ ਤਰ੍ਹਾਂ ਨਾਲ ਫਿੱਟ ਐਲਾਨ ਕਰ ਦਿੱਤਾ ਹੈ ਅਤੇ ਉਹ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 19 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਦੂਜੇ ਪੜਾਅ ਵਿਚ ਖੇਡਣ ਦੇ ਲਈ ਤਿਆਰ ਹਨ। ਅਈਅਰ ਫਿਰ ਤੋਂ ਦਿੱਲੀ ਕੈਪੀਟਲਸ ਨਾਲ ਜੁੜਣਨਗੇ, ਜਿਸ ਨੇ ਉਸਦੀ ਅਗਵਾਈ ਵਿਚ 2020 'ਚ ਪਹਿਲੀ ਵਾਰ ਫਾਈਨਲ ਵਿਚ ਜਗ੍ਹਾ ਬਣਾਈ ਸੀ। ਉਸਦੇ ਜ਼ਖਮੀ ਹੋਣ ਤੋਂ ਬਾਅਦ 2021 ਵਿਚ ਰਿਸ਼ਭ ਪੰਤ ਨੇ ਟੀਮ ਦੀ ਕਪਤਾਨੀ ਕੀਤੀ ਸੀ। ਆਈ. ਪੀ. ਐੱਲ. ਨੂੰ ਬਾਇਓ-ਸੁਰੱਖਿਅਤ ਵਾਤਾਵਰਣ ਵਿਚ ਕੋਵਿਡ-19 ਦੇ ਮਾਮਲੇ ਪਾਏ ਜਾਣ ਦੇ ਕਾਰਨ ਮੁਲੱਤਵੀ ਕਰ ਦਿੱਤਾ ਗਿਆ ਸੀ। 26 ਸਾਲਾ ਅਈਅਰ ਨੇ ਹੁਣ ਤੱਕ ਭਾਰਤ ਵਲੋਂ 22 ਵਨ ਡੇ ਅਤੇ 29 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ।
ਇਹ ਖ਼ਬਰ ਪੜ੍ਹੋ- ਸ਼ਾਕਿਬ ਬਣੇ ICC Player of The Month, ਮਹਿਲਾਵਾਂ 'ਚ ਇਸ ਨੇ ਜਿੱਤਿਆ ਐਵਾਰਡ
ਇੰਗਲੈਂਡ ਦੇ ਵਿਰੁੱਧ ਪੁਣੇ ਵਿਚ 23 ਮਾਰਚ ਨੂੰ ਵਨ ਡੇ ਮੈਚ ਦੇ ਦੌਰਾਨ ਉਸਦੇ ਸੱਟ ਲੱਗ ਗਈ ਸੀ ਅਤੇ ਉਨ੍ਹਾਂ ਦਾ ਬ੍ਰਿਟੇਨ ਵਿਚ ਆਪ੍ਰੇਸ਼ਨ ਹੋਇਆ ਸੀ। ਬੀ. ਸੀ. ਸੀ. ਆਈ. ਸੂਤਰਾਂ ਨੇ ਕਿਹਾ ਕਿ ਐੱਨ. ਸੀ. ਏ. ਨੇ ਸ਼੍ਰੇਅਸ ਨੂੰ ਫਿੱਟਨੈਸ ਸਰਟੀਫਿਕੇਟ ਦੇ ਦਿੱਤਾ ਹੈ। ਉਹ ਇਕ ਹਫਤੇ ਤੱਕ ਬੈਂਗਲੁਰੂ ਸਥਿਤ ਐੱਨ. ਸੀ. ਏ. ਵਿਚ ਰਹੇ ਅਤੇ ਕੁਝ ਦਿਨ ਪਹਿਲਾਂ ਹੀ ਉਸਦੀ ਫਿੱਟਨੈਸ ਦਾ ਮੁਲਾਂਕਣ ਕੀਤਾ ਗਿਆ। ਮੈਡੀਕਲ ਅਤੇ ਸਰੀਰਕ ਮਾਪਦੰਡਾਂ ਨੂੰ ਪਰਖਣ ਤੋਂ ਬਾਅਦ ਉਹ ਹੁਣ ਮੈਚਾਂ ਵਿਚ ਖੇਡਣ ਦੇ ਲਈ ਤਿਆਰ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।