IPL 2020 KXIP vs DC : ਸ਼੍ਰੇਅਸ ਅਈਅਰ ਨੇ ਇਸ ਕ੍ਰਿਕਟਰ ਨੂੰ ਦਿੱਤਾ ਜਿੱਤ ਦਾ ਕ੍ਰੈਡਿਟ

Monday, Sep 21, 2020 - 01:26 AM (IST)

IPL 2020 KXIP vs DC : ਸ਼੍ਰੇਅਸ ਅਈਅਰ ਨੇ ਇਸ ਕ੍ਰਿਕਟਰ ਨੂੰ ਦਿੱਤਾ ਜਿੱਤ ਦਾ ਕ੍ਰੈਡਿਟ

ਨਵੀਂ ਦਿੱਲੀ - ਦਿੱਲੀ ਕੈਪੀਟਲਸ ਨੇ ਕਿੰਗਜ਼ ਇਲੈਵਨ ਪੰਜਾਬ ਖਿਲਾਫ ਸੁਪਰ ਓਵਰ ਵਿਚ ਮੈਚ ਜਿੱਤ ਲਿਆ। ਦਿੱਲੀ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਕਿਹਾ ਕਿ ਖੇਡ ਨੂੰ ਅਲੱਗ-ਅਲੱਗ ਦਿਸ਼ਾਵਾਂ ਵਿਚ ਦੇਖਣਾ ਮੁਸ਼ਕਿਲ ਸੀ। ਪਿਛਲੇ ਸੀਜ਼ਨ ਵਿਚ ਵੀ ਅਸੀਂ ਇਨਾਂ ਦਾ ਸਾਹਮਣਾ ਕੀਤਾ ਸੀ। ਜਿਸ ਤਰ੍ਹਾਂ ਨਾਲ ਸਟੋਇੰਸ ਨੇ ਬੱਲੇਬਾਜ਼ੀ ਕੀਤੀ, ਉਹ ਗੇਮ-ਚੇਂਜ਼ਿੰਗ ਸੀ। ਸਾਡੇ ਚੋਟੀ ਦੇ ਬੱਲੇਬਾਜ਼ਾਂ ਨੂੰ ਰੋਕਣਾ ਮੁਸ਼ਕਿਲ ਹੁੰਦਾ ਹੈ। ਸ਼ੁਰੂ ਤੋਂ ਹੀ ਹੀਟਿੰਗ ਆਸਾਨ ਨਹੀਂ ਸੀ। ਰਿਸ਼ਭ ਅਤੇ ਮੈਂ ਵਿਚ ਬੱਲੇਬਾਜ਼ੀ ਕਰਦੇ ਹੋਏ ਪਾਰੀ ਨੂੰ ਅੱਗੇ ਵਧਾਇਆ।

ਸ਼੍ਰੇਅਸ ਨੇ ਕਿਹਾ ਕਿ ਮੈਦਾਨ 'ਤੇ ਰੋਸ਼ਨੀ ਸਹੀ ਨਾ ਹੋਣ ਕਾਰਨ ਕੈਚਿੰਗ ਮੁਸ਼ਕਿਲ ਹੋ ਗਈ ਸੀ। ਇਹ ਕੋਈ ਬਹਾਨਾ ਨਹੀਂ ਹੈ ਕਿਉਂਕਿ ਸਾਡੇ ਕੋਲ ਅਭਿਆਸ ਹੈ, ਇਸ ਲਈ ਸਾਨੂੰ ਇਸ ਖੇਤਰ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਸਾਡੇ ਲਈ ਵਿਕਟ ਹਾਸਲ ਕਰਨਾ ਅਹਿਮ ਸੀ, ਕਿਉਂਕਿ ਕੁਲ ਯੋਗ ਕਾਫੀ ਛੋਟਾ ਸੀ ਅਤੇ ਮੈਨੂੰ ਪਤਾ ਸੀ ਕਿ ਮੈਂ ਰਬਾਡਾ ਨੂੰ ਓਵਰ ਦਿੱਤਾ ਤਾਂ ਉਹ ਮਦਦਗਾਰ ਹੁੰਦਾ।

ਸ਼੍ਰੇਅਸ ਨੇ ਆਖਿਆ ਕਿ ਅਸ਼ਵਿਨ ਦਾ ਓਵਰ ਅਹਿਮ ਸੀ। ਇਸ ਨੇ ਸਾਡੇ ਪੱਖ ਵਿਚ ਖੇਡ ਨੂੰ ਕਰ ਦਿੱਤਾ। ਇਹੀ ਹੀ ਟੀ-20 ਕ੍ਰਿਕਟ ਹੈ। ਅਸ਼ਵਿਨ ਦਾ ਆਖਣਾ ਹੈ ਕਿ ਉਹ ਅਗਲੀ ਖੇਡ ਲਈ ਤਿਆਰ ਹੋਣਗੇ, ਪਰ ਆਖਿਰ ਵਿਚ ਫੀਜ਼ੀਓ ਫੈਸਲਾ ਕਰਨ ਵਾਲੇ ਹਨ। ਅਕਸ਼ਰ ਵੀ ਮੱਧ ਓਵਰਾਂ ਵਿਚ ਸ਼ਾਨਦਾਰ ਸਨ, ਅਸ਼ਵਿਨ ਦੇ ਜ਼ਖਮੀ ਹੋਣ ਤੋਂ ਬਾਅਦ ਉਹ ਚੰਗੇ ਤਰੀਕੇ ਨਾਲ ਅੱਗੇ ਆਏ।


author

Khushdeep Jassi

Content Editor

Related News