IPL 2026 Auction LIVE: ਮੁਸਤਫਿਜ਼ੁਰ ਰਹਿਮਾਨ ਨੂੰ KKR ਨੇ 9.20 ਕਰੋੜ ''ਚ ਖਰੀਦਿਆ
Tuesday, Dec 16, 2025 - 07:40 PM (IST)
ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (IPL) 2026 ਲਈ ਮਿੰਨੀ-ਨਿਲਾਮੀ ਅਬੂ ਧਾਬੀ ਦੇ ਏਤਿਹਾਦ ਅਰੇਨਾ ਵਿਖੇ ਹੋ ਰਹੀ ਹੈ। ਨਿਲਾਮੀ 'ਚ ਅਨਕੈਪਡ ਖਿਡਾਰੀਆਂ 'ਤੇ ਖੂਬ ਪੈਸਾ ਵਰ੍ਹ ਰਿਹਾ ਹੈ। ਨਿਲਾਮੀ 'ਚ 369 ਖਿਡਾਰੀਆਂ 'ਤੇ ਬੋਲੀ ਲੱਗਣੀ ਹੈ। ਜਿਨ੍ਹਾਂ 'ਚੋਂ ਕੁੱਲ 77 ਖਿਡਾਰੀਆਂ ਦਾ ਨਾਂ ਫਾਈਨਲ ਕੀਤਾ ਜਾਵੇਗਾ।
ਇਨ੍ਹਾਂ ਖਿਡਾਰੀਆਂ 'ਤੇ ਲੱਗੀ ਵੱਡੀ ਬੋਲੀ
ਕੈਮਰਨ ਗ੍ਰੀਨ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ 25.20 ਕਰੋੜ ਰੁਪਏ ਦੀ ਵੱਡੀ ਰਕਮ ਵਿੱਚ ਖਰੀਦਿਆ। ਕੇਕੇਆਰ ਨੇ ਮਥੀਸ਼ਾ ਪਥੀਰਾਣਾ ਨੂੰ 18 ਕਰੋੜ ਰੁਪਏ ਦੀ ਵੱਡੀ ਰਕਮ ਦੇ ਕੇ ਆਪਣੇ ਨਾਲ ਜੋੜਿਆ। ਸੀਐਸਕੇ ਨੇ ਅਨਕੈਪਡ ਪ੍ਰਸ਼ਾਂਤ ਵੀਰ ਲਈ 14.20 ਕਰੋੜ ਰੁਪਏ ਦੀ ਆਖਰੀ ਬੋਲੀ ਲਗਾਈ। ਸੀਐਸਕੇ ਨੇ ਕਾਰਤਿਕ ਸ਼ਰਮਾ ਨੂੰ ਵੀ 14.20 ਕਰੋੜ ਰੁਪਏ ਵਿੱਚ ਖਰੀਦਿਆ। ਵੈਂਕਟੇਸ਼ ਅਈਅਰ ਨੂੰ ਆਰਸੀਬੀ ਨੇ 7 ਕਰੋੜ ਰੁਪਏ ਵਿੱਚ ਖਰੀਦਿਆ, ਜਦੋਂ ਕਿ ਰਵੀ ਬਿਸ਼ਨੋਈ ਨੂੰ ਰਾਜਸਥਾਨ ਨੇ 7.20 ਕਰੋੜ ਰੁਪਏ ਵਿੱਚ ਖਰੀਦਿਆ। ਅਨਕੈਪਡ ਖਿਡਾਰੀ ਆਕਿਬ ਡਾਰ ਨੂੰ ਦਿੱਲੀ ਨੇ 8.40 ਕਰੋੜ ਰੁਪਏ ਵਿੱਚ ਖਰੀਦਿਆ। ਪ੍ਰਿਥਵੀ ਸ਼ਾਅ, ਸਰਫਰਾਜ਼ ਖਾਨ ਅਤੇ ਰਚਿਨ ਰਵਿੰਦਰ ਅਨਸੋਲਡ ਰਹੇ।
ਰਿਸ਼ਭ ਪੰਤ ਆਈਪੀਐਲ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਸਨ। ਉਨ੍ਹਾਂ ਨੂੰ ਲਖਨਊ ਨੇ 27 ਕਰੋੜ ਰੁਪਏ ਵਿੱਚ ਖਰੀਦਿਆ ਸੀ। ਕੀ ਅੱਜ ਦੀ ਨਿਲਾਮੀ ਵਿੱਚ ਇਹ ਰਿਕਾਰਡ ਟੁੱਟੇਗਾ?
ਰਾਹੁਲ ਤ੍ਰਿਪਾਠੀ ਨੂੰ 75 ਲੱਖ ਦੇ ਬੇਸ ਪ੍ਰਾਈਜ਼ 'ਤੇ ਕੋਲਕਾਤਾ ਨੇ ਖਰੀਦਿਆ।
ਆਲਰਾਊਂਡਰ ਜੇਸਨ ਹੋਲਡਰ ਨੂੰ 7 ਕਰੋੜ ਰੁਪਏ 'ਚ ਗੁਜਰਾਤ ਟਾਈਟਨਜ਼ ਨੇ ਖਰੀਦਿਆ।
ਚੇਨਈ ਸੁਪਰ ਕਿੰਗਜ਼ ਨੇ ਮੈਥਿਊ ਸ਼ਾਰਟ ਨੂੰ 1.50 ਕਰੋੜ ਰੁਪਏ ਖਰੀਦਿਆ।
ਟਿਮ ਸਾਈਫਰਟ ਨੂੰ ਵੀ ਕੇਕੇਆਰ ਨੇ 1.50 ਕਰੋੜ ਰੁਪਏ ਦੇ ਬੇਸ ਪ੍ਰਾਈਜ਼ 'ਤੇ ਖਰੀਦਿਆ।
ਮੁਸਤਫਿਜ਼ੁਰ ਰਹਿਮਾਨ ਨੂੰ ਕੇਕੇਆਰ ਨੇ 9.20 ਕਰੋੜ ਰੁਪਏ 'ਚ ਖਰੀਦਿਆ।
ਦਾਨਿਸ਼ ਮਾਲੇਵਰ ਨੂੰ 30 ਲੱਖ ਦੇ ਬੇਸ ਪ੍ਰਾਈਜ਼ 'ਤੇ ਮੁੰਬਈ ਇੰਡੀਅਨਜ਼ ਨੇ ਖਰੀਦਿਆ।
ਅਕਸ਼ਤ ਰਘੁਵੰਸ਼ੀ ਨੂੰ ਲਖਨਊ ਸੁਪਰ ਜਾਇੰਟਸ ਨੇ 2.20 ਕਰੋੜ ਰੁਪਏ 'ਚ ਖਰੀਦਿਆ।
ਸਾਤਵਿਕ ਦੇਸਵਾਲ ਨੂੰ ਆਰਸੀਬੀ ਨੇ 30 ਲੱਖ ਦੇ ਬੇਸ ਪ੍ਰਾਈਜ਼ 'ਤੇ ਖਰੀਦਿਆ।
ਮੰਗੇਸ਼ ਯਾਦਵ ਨੂੰ ਆਰ.ਸੀ.ਬੀ. ਨੇ 5.20 ਕਰੋੜ ਪੁਏ 'ਚ ਖਰੀਦਿਆ।
ਸਲਿਲ ਅਰੋੜਾ ਨੂੰ ਸਨਰਾਈਜ਼ਰਜ਼ ਹੈਦਰਾਬਾਦ ਨੇ 1.50 ਕਰੋੜ ਰੁਪਏ 'ਚ ਖਰੀਦਿਆ।
ਰਵੀ ਸਿੰਘ ਨੂੰ 95 ਲੱਖ ਰੁਪਏ 'ਚ ਰਾਜਸਥਾਨ ਰਾਇਲਜ਼ ਨੇ ਖਰੀਦਿਆ।
ਸਨਰਾਈਜ਼ਰਜ਼ ਹੈਦਰਾਬਾਦ ਨੇ ਸਾਕਿਬ ਹੁਸੈਨ ਨੂੰ 30 ਲੱਖ ਰੁਪਏ ਦੇ ਬੇਸ ਪ੍ਰਾਈਜ਼ 'ਤੇ ਖਰੀਦਿਆ।
ਮੁਹੰਮਦ ਇਜਹਾਰ ਨੂੰ 30 ਲੱਖ ਰੁਪਏ 'ਚ ਮੁੰਬਈ ਇੰਡੀਅਨਜ਼ ਨੇ ਖਰੀਦਿਆ।
ਓਂਕਾਰ ਤਰਮਾਲੇ ਨੂੰ 30 ਲੱਖ ਰੁਪਏ 'ਚ ਸਨਰਾਈਜ਼ਰਜ਼ ਹੈਦਰਾਬਾਦ ਨੇ ਖਰੀਦਿਆ।
ਕੂਪਰ ਕੌਨੋਲੀ ਨੂੰ ਪੰਜਾਬ ਕਿੰਗਜ਼ ਨੇ 3 ਕਰੋੜ ਰੁਪਏ 'ਚ ਖਰੀਦਿਆ।
