ਨਿਸ਼ਾਨੇਬਾਜ਼ੀ ਸੰਘ ਨੇ ਹਿਨਾ ਤੇ ਅੰਕੁਰ ਦੇ ਨਾਂ ਖੇਲ ਰਤਨ ਲਈ ਭੇਜੇ
Monday, Apr 29, 2019 - 07:11 PM (IST)

ਨਵੀਂ ਦਿੱਲੀ— ਰਾਸ਼ਟਰੀ ਨਿਸ਼ਾਨੇਬਾਜ਼ੀ ਮਹਾਸੰਘ ਨੇ ਸੋਮਵਾਰ ਨੂੰ ਪਿਸਟਲ ਨਿਸ਼ਾਨੇਬਾਨ ਹਿਨਾ ਸਿੱਧੂ ਤੇ ਟ੍ਰੈਪ ਨਿਸ਼ਾਨੇਬਾਜ਼ ਅੰਕੁਰ ਮਿੱਤਲ ਦੇ ਨਾਂ ਨੂੰ ਦੇਸ਼ ਦੇ ਸਰਵਉੱਚ ਖੇਡ ਪੁਰਸਕਾਰ ਰਾਜੀਵ ਗਾਂਧੀ ਖੇਲ ਰਤਨ ਐਵਾਰਡ ਲਈ ਭੇਜੇ। ਅੰਜੁਮ ਮੌਦਗਿਲ (ਰਾਈਫਲ), ਸ਼ਾਹਜਾਰ ਰਿਜਵੀ (ਪਿਸਟਲ) ਤੇ ਓਮ ਪ੍ਰਕਾਸ਼ ਮਿਥਰਵਾਲ (ਪਿਸਟਲ) ਦੇ ਨਾਂ ਅਰਜੁਨ ਐਵਾਰਡ ਲਈ ਭੇਜੇ ਗਏ ਹਨ।
ਹਿਨਾ ਵਿਸ਼ਵ ਕੱਪ, ਰਾਸ਼ਟਰਮੰਡਲ ਖੇਡਾਂ, ਰਾਸ਼ਟਰਮੰਡਲ ਚੈਂਪੀਅਨਸ਼ਿਪ ਤੇ ਏਸ਼ੀਆਈ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਪਿਸਟਲ ਨਿਸ਼ਾਨੇਬਾਜ਼ ਹੈ। ਉਸਦੇ ਨਾਂ 10 ਮੀਟਰ ਏਅਰ ਪਿਸਟਲ ਫਾਈਨਲ ਵਿਚ 203.8 ਦੇ ਸਕੋਰ ਦਾ ਵਿਸ਼ਵ ਰਿਕਾਰਡ ਵੀ ਹੈ। ਮਿੱਤਲ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਵਾਲੇ ਭਾਰਤੀ ਨਿਸ਼ਾਨੇਬਾਜ਼ਾਂ ਵਿਚ ਸ਼ਾਮਲ ਹਨ, ਜਿਸ ਨੇ 2017 ਦੇ ਵਿਸ਼ਵ ਕੱਪ ਪ੍ਰਤੀਯੋਗਿਤਾਵਾਂ ਵਿਚ ਚਾਂਦੀ ਤੇ ਸੋਨ ਤਮਗਾ ਹਾਸਲ ਕੀਤਾ ਹੈ। ਉਸ ਨੇ ਡਬਲ ਟ੍ਰੈਪ ਵਿਚ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਂਦੇ ਹੋਏ 2018 ਵਿਚ ਏਸ਼ੀਆਈ ਚੈਂਪੀਅਨਸ਼ਿਪ ਤੇ ਰਾਸ਼ਟਰਮੰਡਲ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤਿਆ।