ਨਿਸ਼ਾਨੇਬਾਜ਼ੀ : ਸ਼ਿਰਾਜ ਸ਼ੇਖ ਦਾ ਪਰਫੈਕਟ-50
Saturday, May 11, 2019 - 01:58 AM (IST)

ਨਵੀਂ ਦਿੱਲੀ- ਭਾਰਤ ਦੇ ਸ਼ਿਰਾਜ ਸ਼ੇਖ ਨੇ ਕੋਰੀਆ ਦੇ ਚਾਂਗਵਾਨ ਵਿਚ ਚੱਲ ਰਹੀ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਸ਼ਾਟਗੰਨ ਨਿਸ਼ਾਨੇਬਾਜ਼ੀ ਵਿਚ ਜ਼ਬਰਦਸਤ ਸ਼ੁਰੂਆਤ ਕਰਦੇ ਹੋਏ ਪੁਰਸ਼ ਸਕੀਟ ਪ੍ਰਤੀਯੋਗਿਤਾ ਵਿਚ 50 ਵਿਚੋਂ ਪਰਫੈਕਟ-50 ਦਾ ਸਕੋਰ ਕੀਤਾ। 84 ਖਿਡਾਰੀਆਂ ਵਿਚਾਲੇ ਸ਼ਿਰਾਜ ਕੁਵੈਤ, ਅਰਜਨਟੀਨਾ ਤੇ ਨਾਰਵੇ ਦੇ ਤਿੰਨ ਹੋਰ ਨਿਸ਼ਾਨੇਬਾਜ਼ਾਂ ਨਾਲ ਸਾਂਝੇ ਤੌਰ 'ਤੇ ਚੋਟੀ ਦੇ ਸਥਾਨ 'ਤੇ ਰਿਹਾ। ਇਸ ਪ੍ਰਤੀਯੋਗਿਤਾ ਵਿਚ ਹੋਰ ਭਾਰਤੀ ਮੇਰਾਜ ਅਹਿਮਦ ਖਾਨ ਨੇ 49 ਦਾ ਸਕੋਰ ਕੀਤਾ ਤੇ 7ਵੇਂ ਨੰਬਰ 'ਤੇ ਰਿਹਾ, ਜਦਕਿ ਸਿਹਤ ਕਾਰਨਾਂ ਕਰਕੇ ਅੰਗਦ ਬਾਜਵਾ ਹਟ ਗਿਆ।