ਨਿਸ਼ਾਨੇਬਾਜ਼ੀ : ਸਹਿਰਾਵਤ, ਦਿਵਿਆ ਨੇ ਏਅਰ ਪਿਸਟਲ ਟ੍ਰਾਇਲ ਜਿੱਤੇ
Monday, Dec 25, 2023 - 01:53 PM (IST)
ਨਵੀਂ ਦਿੱਲੀ : ਹਰਿਆਣਾ ਦੇ ਕਰਨ ਸਹਿਰਾਵਤ ਅਤੇ ਕਰਨਾਟਕ ਦੀ ਦਿਵਿਆ ਟੀ. ਐੱਸ. ਨੇ ਐਤਵਾਰ ਨੂੰ ਇਥੇ ਪੁਰਸ਼ ਅਤੇ ਮਹਿਲਾ 10 ਮੀਟਰ ਏਅਰ ਪਿਸਟਲ ਟ੍ਰਾਇਲ (ਟੀ2) ’ਚ ਜਿੱਤ ਦਰਜ ਕੀਤੀ, ਜਿਸ ਨਾਲ ਰਾਈਫਲ ਅਤੇ ਪਿਸਟਲ ਮੁਕਾਬਲਿਆਂ ’ਚ ਨਵੇਂ ਸੀਜ਼ਨ ਦੇ ਸ਼ੁਰੂਆਤੀ 2 ਚੋਣ ਟ੍ਰਾਇਲ ਸੰਪੰਨ ਹੋਏ।
ਇਹ ਵੀ ਪੜ੍ਹੋ : PV ਸਿੰਧੂ 2023 'ਚ ਫੋਰਬਸ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਮਹਿਲਾ ਐਥਲੀਟਾਂ ਦੀ ਸੂਚੀ 'ਚ ਸ਼ਾਮਲ
ਅੰਤਰਰਾਸ਼ਟਰੀ ਸੀਜ਼ਨ 2024 ਦੀ ਸ਼ੁਰੂਆਤ ਇੰਡੋਨੇਸ਼ੀਆ ਦੇ ਜਕਾਰਤਾ ’ਚ ਹੋਣ ਵਾਲੇ ਏਸ਼ੀਅਨ ਓਲੰਪਿਕ ਕੁਆਲੀਫਾਇੰਗ ਮੁਕਾਬਲੇ ਨਾਲ ਹੋਵੇਗੀ, ਜਿਸ ਲਈ ਭਾਰਤੀ ਰਾਈਫਲ ਅਤੇ ਪਿਸਟਲ ਟੀਮ ਦਾ ਐਲਾਨ ਹੋ ਗਿਆ ਹੈ। ਓਲੰਪੀਅਨ ਸੌਰਭ ਚੌਧਰੀ ਪੁਰਸ਼ 10 ਮੀਟਰ ਏਅਰ ਪਿਸਟਲ ਕੁਆਲੀਫਿਕੇਸ਼ਨ ’ਚ 586 ਅੰਕਾਂ ਟਾਪ ’ਤੇ ਰਿਹਾ।
ਇਹ ਵੀ ਪੜ੍ਹੋ : WFI ਮੁਅੱਤਲੀ ਤੋਂ ਬਾਅਦ ਬੋਲੇ ਬ੍ਰਿਜ ਭੂਸ਼ਣ, ਕਿਹਾ-ਮੇਰਾ ਹੁਣ ਕੁਸ਼ਤੀ ਨਾਲ ਕੋਈ ਲੈਣਾ-ਦੇਣਾ ਨਹੀਂ
ਸੀਨੀਅਰ ਓਲੰਪੀਅਨ ਗੁਰਪ੍ਰੀਤ ਸਿੰਘ ਨੇ ਵੀ 586 ਅੰਕ ਬਣਾਏ ਪਰ ਅੰਦਰੂਨੀ 10 ਅੰਕ ਦੇ ਕਰੀਬ ਘੱਟ ਸ਼ਾਟ ਮਾਰਨ ਕਾਰਨ ਉਹ ਦੂਜੇ ਸਥਾਨ ’ਤੇ ਰਿਹਾ। ਮਹਿਲਾ 10 ਮੀਟਰ ਟੀ-2 ਫਾਈਨਲ ’ਚ ਦਿਵਿਆ 243.8 ਅੰਕਾਂ ਨਾਲ ਟਾਪ ’ਤੇ ਰਹੀ। ਮਨੂ ਭਾਕਰ (242.4) ਨੇ ਦੂਜਾ ਸਥਾਨ ਹਾਸਲ ਕੀਤਾ। ਰਿਦਮ ਸਾਂਗਵਾਨ 578 ਅੰਕਾਂ ਨਾਲ ਕੁਆਲੀਫਿਕੇਸ਼ਨ ’ਚ ਟਾਪ ’ਤੇ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।