ਸ਼ੂਟਿੰਗ: 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਈਵੈਂਟ ''ਚ ਖੁੰਝੀ ਭਾਰਤੀ ਜੋੜੀ

Saturday, Jul 27, 2024 - 03:54 PM (IST)

ਪੈਰਿਸ- ਅਰਜੁਨ ਬਬੂਟਾ ਅਤੇ ਰਮਿਤਾ ਜਿੰਦਲ ਦੀ ਭਾਰਤੀ ਜੋੜੀ ਪੈਰਿਸ ਓਲੰਪਿਕ 2024 ਵਿਚ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਈਵੈਂਟ ਦੇ ਤਮਗਾ ਮੈਚ ਵਿਚ ਜਗ੍ਹਾ ਬਣਾਉਣ ਤੋਂ ਖੁੰਝ ਗਈ। ਕੁਆਲੀਫਿਕੇਸ਼ਨ ਰਾਊਂਡ 'ਚ ਰਮਿਤਾ ਅਤੇ ਅਰਜੁਨ ਨੇ ਕੁਆਲੀਫਿਕੇਸ਼ਨ 'ਚ ਤਿੰਨ ਦੌਰ 'ਚ ਕੁੱਲ 628.7 ਅੰਕ ਬਣਾਏ ਅਤੇ ਉਨ੍ਹਾਂ ਨੂੰ ਛੇਵੇਂ ਸਥਾਨ 'ਤੇ ਸਬਰ ਕਰਨਾ ਪਿਆ। ਇਸ ਈਵੈਂਟ ਵਿੱਚ ਹੋਰ ਭਾਰਤੀ ਜੋੜੀ ਸੰਦੀਪ ਸਿੰਘ ਅਤੇ ਇਲਾਵੇਨਿਲ ਵਾਲਾਰਿਵਨ 626.3 ਦੇ ਕੁੱਲ ਸਕੋਰ ਨਾਲ 12ਵੇਂ ਸਥਾਨ ’ਤੇ ਰਹੀ।
ਇਸ ਤੋਂ ਇਲਾਵਾ ਚਾਰ ਹੋਰ ਭਾਰਤੀ ਨਿਸ਼ਾਨੇਬਾਜ਼ ਮਨੁ ਭਾਕਰ, ਰਿਦਮ ਸਾਂਗਵਾਨ, ਸਰਬਜ਼ੋਤ ਸਿੰਘ ਅਤੇ ਅਰਜੁਨ ਚੀਮਾ ਬਾਅਦ 'ਚ 10 ਮੀਟਰ ਏਅਰ ਪਿਸਟਲ ਵਿਅਕਤੀਗਤ ਈਵੈਂਟ 'ਚ ਹਿੱਸਾ ਲੈਣਗੇ। 


Aarti dhillon

Content Editor

Related News