ਨਿਸ਼ਾਨੇਬਾਜ਼ ਸੋਨਮ ਤੇ ਨੀਰਜ ਨੇ ਰਾਸ਼ਟਰੀ ਚੋਣ ਟ੍ਰਾਇਲ ਜਿੱਤੇ
Wednesday, Feb 12, 2025 - 02:14 PM (IST)

ਨਵੀਂ ਦਿੱਲੀ– ਰੇਲਵੇ ਦੀ ਸੋਨਮ ਉੱਤਮ ਮਸਕਰ ਤੇ ਸੈਨਾ ਦੇ ਨੀਰਜ ਕੁਮਾਰ ਨੇ ਮੰਗਲਵਾਰ ਨੂੰ ਇੱਥੇ ਰਾਸ਼ਟਰੀ ਚੋਣ ਟ੍ਰਾਇਲਾਂ (ਗਰੁੱਪ-ਏ) ਵਿਚ ਕ੍ਰਮਵਾਰ ਮਹਿਲਾਵਾਂ ਦਾ 10 ਮੀਟਰ ਏਅਰ ਰਾਈਫਲ ਟੀ1 ਫਾਈਨਲ ਤੇ ਪੁਰਸ਼ਾਂ ਦਾ 25 ਮੀਟਰ ਰੈਪਿਡ ਫਾਇਰ ਪਿਸਟਲ ਟੀ2 ਫਾਈਨਲ ਜਿੱਤ ਲਿਆ। ਪਿਛਲੇ ਸਾਲ ਤਿੰਨ ਆਈ. ਐੱਸ. ਐੱਸ. ਐੱਫ. ਤਮਗਾ ਜਿੱਤਣ ਵਾਲੀ ਸੋਨਮ ਨੇ ਫਾਈਨਲ ਵਿਚ 253.2 ਦਾ ਸਕੋਰ ਕਰਦੇ ਹੋਏ ਮਹਾਰਾਸ਼ਟਰ ਦੀ ਰਾਸ਼ਟਰੀ ਚੈਂਪੀਅਨ ਅਨੰਨਿਆ ਨਾਇਡੂ ਨੂੰ 1.3 ਅੰਕਾਂ ਨਾਲ ਪਛਾੜਿਆ। ਨੀਰਜ ਨੇ ਉਲਟਫੇਰ ਕਰਦੇ ਹੋਏ ਪੈਰਿਸ ਓਲੰਪੀਅਨ ਅਨੀਸ਼ ਭਾਨਵਾਲਾ ਤੇ ਵਿਜਯਵੀਰ ਸਿੰਘ ਨੂੰ ਟੀ2 ਫਾਈਨਲ ਵਿਚ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ’ਤੇ ਪਛਾੜਦੇ ਹੋਏ ਸੋਨ ਤਮਗਾ ਜਿੱਤਿਆ।