ਨਿਸ਼ਾਨੇਬਾਜ਼ ਮਨੂੰ ਭਾਕਰ ਦੇ ਪਾਪਾ ਬੋਲੇ-ਬੇਟੀ ਕਦੀ ਖਾਲੀ ਹੱਥ ਵਾਪਸ ਨਹੀਂ ਆਈ

04/08/2018 1:39:18 PM

ਨਵੀਂ ਦਿੱਲੀ—ਆਪਣੀਆਂ ਪਹਿਲੀਆਂ ਰਾਸ਼ਟਰਮੰਡਲ ਖੇਡਾਂ 'ਚ ਸੋਨੇ ਦਾ ਤਮਗਾ ਜਿੱਤਣ ਵਾਲੀ ਨਿਸ਼ਾਨੇਬਾਜ਼ ਮਨੂੰ ਭਾਕਰ ਦੇ ਪਿਤਾ ਆਪਣੀ 16 ਸਾਲ ਦੀ ਬੇਟੀ ਦੀ ਸਫਲਤਾ ਤੋਂ ਬਹੁਤ ਖੁਸ਼ ਹਨ ਅਤੇ ਮਾਣ ਮਹਿਸੂਸ ਕਰ ਰਹੇ ਹਨ। ਮਨੂੰ ਨੇ ਆਸਟ੍ਰੇਲੀਆ ਦੇ ਗੋਲਡ ਕੋਸਟ 'ਚ ਖੇਡੀਆਂ ਜਾ ਰਹੀਆਂ 21ਵੇਂ ਰਾਸ਼ਟਰਮੰਡਲ ਖੇਡਾਂ ਦੀ ਨਿਸ਼ਾਨੇਬਾਜ਼ੀ 'ਚ 10 ਮੀਟਰ ਏਅਰ ਪਿਸਟਲ ਮੁਕਾਬਲੇ 'ਤੇ ਨਿਸ਼ਾਨਾ ਲਗਾਇਆ।

ਆਪਣੀ ਬੇਟੀ ਦੀ ਜਿੱਤ ਤੇ ਮਾਣ ਮਹਿਸੂਸ ਕਰਦਿਆਂ ਮਨੂੰ ਦੇ ਪਿਤਾ ਰਾਮ ਕਿਸ਼ਨ ਭਾਕਰ ਨੇ ਕਿਹਾ,' ਜਿੱਤਣ ਦੇ ਬਾਅਦ ਸਭ ਕਹਿੰਦੇ ਹਨ ਕਿ ਸਾਨੂੰ ਉਮੀਦ ਸੀ ਪਰ ਸੱਚ ਕਹਾਂ ਤÎਾਂ ਮਨੂੰ ਕਦੇ ਕਿਸੇ ਟੂਰਨਾਮੈਂਟ ਤੋਂ ਖਾਲੀ ਹੱਥ ਵਾਪਸ ਨਹੀਂ ਆਈ। ਚਾਹੇ ਉਹ ਨੈਸ਼ਨਲ ਹੋਵੇ,ਸਕੂਲ ਜਾਂ ਕੋਈ ਵੀ ਟੂਰਨਾਮੈਂਟ ਹੋਵੇ।' ਰਾਮਕਿਸ਼ਨ ਨੇ ਆਪਣੀ ਬੇਟੀ ਨੂੰ ਹਮੇਸ਼ਾ ਖੁਲ੍ਹ ਕੇ ਖੇਡਣ ਨੂੰ ਕਿਹਾ ਹੈ।

ਉਨ੍ਹਾਂ ਨੇ ਕਿਹਾ,' ਆਸਟ੍ਰੇਲੀਆ ਜਾਣ ਤੋਂ ਪਹਿਲਾਂ ਮੈਂ ਉਸਨੂੰ ਕਿਹਾ ਸੀ ਕਿ ਖੇਡ ਹੈ ਹਾਰ-ਜਿੱਤ ਹੁੰਦੀ ਰਹਿੰਦੀ ਹੈ। ਬਸ ਚੰਗੀ ਤਰ੍ਹਾਂ ਖੇਡਣਾ, ਖੇਡ ਦਾ ਅੰਨਦ ਲੈਣਾ।' ਉਨ੍ਹਾਂ ਤੋਂ ਜਦੋਂ ਪੁੱਛਿਆ ਗਿਆ ਕਿ ਕਿ ਇੰਨੀਆਂ ਵੱਡੀਆਂ ਖੇਡਾਂ ਨੂੰ ਲੈ ਕੇ ਮਨੂੰ ਦਬਾਅ 'ਚ ਸੀ, ਤਾਂ ਉਨ੍ਹਾਂ ਨੇ ਕਿਹਾ, ' ਉਹ ਕਦੀ ਦਬਾਅ ਨਹੀਂ ਲੈਂਦੀ ਹਮੇਸ਼ਾ ਮਸਤੀ 'ਚ ਖੇਡਦੀ ਹੈ। ਉਹ ਕਹਿੰਦੀ ਹੈ ਹਾਰ ਗਏ ਤਾਂ ਹਾਰ ਗਏ, ਜਿੱਤ ਗਏ ਤਾਂ ਜਿੱਤ ਗਏ। ਬਸ ਵਧੀਆ ਖੇਡਣਾ ਹੈ। ਉਹ ਹਾਰ ਸ਼ਾਟ 'ਤੇ ਫੋਕਸ ਕਰਦੀ ਹੈ ਨਾ ਕਿ ਪੂਰੀ ਖੇਡ 'ਤੇ। ਉਹ ਅਗਲਾ ਸ਼ਾਟ ਬਿਹਤਰ ਕਰਨ ਦੇ ਇਰਾਦੇ ਨਾਲ ਖੇਡਦੀ ਹੈ।

ਮਨੂੰ ਦੇ ਆਉਣ 'ਤੇ ਉਸਦੇ ਸਵਾਗਤ ਦੇ ਬਾਰੇ 'ਚ ਪੁੱਛੇ ਜਾਣ 'ਤੇ ਰਾਮਕਿਸ਼ਨ ਨੇ ਕਿਹਾ,' ਆਉਣ 'ਤੇ ਬਹੁਤ ਵੱਡਾ ਜਸ਼ਨ ਹੋਣਾ ਹੈ ਗੋਰਿਆ ਪਿੰਡ ਇੱਜਰ ਪਿੰਡ ਦੀ ਲਗਭਗ ਹਰ ਪੰਚਾਇਤ ਅਤੇ ਪਿੰਡ ਵਾਲੇ ਹੋਣਗੇ। ਜਿਸ 'ਚ ਬਹੁਤ ਲੋਕ ਆਉਂਣਗੇ। ਮਨੂੰ ਨੇ ਪਿਛਲੇ ਮਹੀਨੇ ਮੈਕਸੀਕੋ 'ਚ ਖੇਡੇ ਗਏ ਆਈ.ਐੱਸ.ਐੱਸ.ਐੱਫ. ਵਰਲਡ ਕੱਪ 'ਚ ਮਹਿਲਾਵਾਂ ਦੀ 10 ਮੀਟਰ ਪਿਸਟਲ 'ਚ ਗੋਲਡ ਜਿੱਤ ਕੇ ਸਮਸਨੀ ਮਚਾ ਦਿੱਤੀ ਸੀ। ਉਦੋਂ ਤੋਂ ਉਨ੍ਹਾਂ ਨੇ ਰਾਸ਼ਟਰਮੰਡਲ ਖੇਡਾਂ 'ਚ ਤਮਗੇ ਦੀ ਵੱਡੀ ਦਾਆਵੇਦਾਰ ਮੰਨਿਆ ਜਾ ਰਿਹਾ ਸੀ।


Related News