ਨਿਸ਼ਾਨੇਬਾਜ਼ ਇਲਾਵੇਨਿਲ ਨੇ ਵਿਸ਼ਵ ਕੱਪ ’ਚ ਕਾਂਸੀ ਤਮਗਾ ਜਿੱਤਿਆ
Wednesday, Jun 11, 2025 - 02:50 PM (IST)

ਮਿਊਨਿਖ– ਭਾਰਤ ਦੀ ਧਾਕੜ ਨਿਸ਼ਾਨੇਬਾਜ਼ ਇਲਾਵੇਨਿਲ ਵਲਾਰਿਵਾਨ ਨੂੰ ਮੰਗਲਵਾਰ ਨੂੰ ਇੱਥੇ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਵਿਚ ਪ੍ਰਤੀਯੋਗਿਤਾਵਾਂ ਦੇ ਪਹਿਲੇ ਦਿਨ ਮਹਿਲਾ 10 ਮੀਟਰ ਏਅਰ ਰਾਈਫਲ ਫਾਈਨਲ ਵਿਚ ਇਕ ਸਮੇਂ ਚੋਟੀ ’ਤੇ ਰਹਿਣ ਦੇ ਬਾਵਜੂਦ ਕਾਂਸੀ ਤਮਗੇ ਨਾਲ ਸਬਰ ਕਰਨਾ ਪਿਆ। 25 ਸਾਲਾ ਭਾਰਤੀ ਨਿਸ਼ਾਨੇਬਾਜ਼ ਇਲਾਵੇਨਿਲ ਨੇ 231.2 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਚੀਨ ਦੀ 18 ਸਾਲਾ ਵੈਂਗ ਝਿਫੇਈ ਨੇ 252.7 ਅੰਕਾਂ ਨਾਲ ਸੋਨ ਜਦਕਿ ਕੋਰੀਆ ਦੀ ਕਵੇਨਾ ਯੁਨਜੀ ਨੇ 252.6 ਅੰਕਾਂ ਨਾਲ ਚਾਂਦੀ ਤਮਗਾ ਆਪਣੇ ਨਾਂ ਕੀਤਾ।