ਨਿਸ਼ਾਨੇਬਾਜ਼ ਐਸ਼ਵਰਿਆ ਤੇ ਸਿਫਤ ਕੌਰ ਨੇ ਕੀਤਾ ਨਿਰਾਸ਼, ਰਮੇਸ਼ਭਾਈ ਨੇ ਜਿੱਤੀ ਚਾਂਦੀ
Tuesday, Nov 12, 2024 - 11:52 AM (IST)

ਨਵੀਂ ਦਿੱਲੀ– ਭਾਰਤ ਦੇ ਚੋਟੀ ਦੇ ਰਾਈਫਲ ਨਿਸ਼ਾਨੇਬਾਜ਼ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਤੇ ਸਿਫਤ ਕੌਰ ਸਮਰਾ ਅਸਰ ਛੱਡਣ ਵਿਚ ਅਸਫਲ ਰਹੇ ਜਦਕਿ ਘੱਟ ਪ੍ਰਸਿੱਧ ਐੱਸ. ਰਮੇਸ਼ਭਾਈ ਮੋਰਾਡੀਆ ਨੇ ਸੋਮਵਾਰ ਨੂੰ ਇੱਥੇ ਵਿਸ਼ਵ ਯੂਨੀਵਰਸਿਟੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿਚ ਪੁਰਸ਼ਾਂ ਦੀ 1 ਮੀਟਰ ਏਅਰ ਰਾਈਫਲ ਪ੍ਰਤੀਯੋਗਿਤਾ ਵਿਚ ਚਾਂਦੀ ਤਮਗਾ ਜਿੱਤਿਆ। ਰਮੇਸ਼ਭਾਈ ਸੋਮਵਾਰ ਨੂੰ ਤਮਗਾ ਜਿੱਤਣ ਵਾਲਾ ਇਕਲੌਤਾ ਭਾਰਤੀ ਰਿਹਾ।
ਓਲੰਪੀਅਨ ਤੋਮਰ ਪੁਰਸ਼ ਵਰਗ ਦੀ ਇਸ ਪ੍ਰਤੀਯੋਗਿਤਾ ਵਿਚ 5ਵੇਂ ਸਥਾਨ ’ਤੇ ਰਿਹਾ ਜਦਕਿ ਪੈਰਿਸ ਖੇਡਾਂ ਵਿਚ ਹਿੱਸਾ ਲੈਣ ਵਾਲੀ ਸਿਫਤ ਕੌਰ ਮਹਿਲਾਵਾਂ ਦੀ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ ਪ੍ਰਤੀਯੋਗਿਤਾ ਵਿਚ ਚੌਥੇ ਸਥਾਨ ’ਤੇ ਰਹੀ। ਗੁਜਰਾਤ ਦਾ ਰਮੇਸ਼ਭਾਈ ਬੇਹੱਦ ਮਾਮੂਲੀ ਫਰਕ ਨਾਲ ਸੋਨ ਤਮਗੇ ਤੋਂ ਖੁੰਝ ਗਿਆ। ਉਹ ਫਾਈਨਲ ਵਿਚ 252.1 ਅੰਕ ਹਾਸਲ ਕਰ ਕੇ ਚੈੱਕ ਗਣਰਾਜ ਦੀ ਜਿਰੀ ਪ੍ਰਿਵਰਾਤਸਕੀ ਤੋਂ ਸਿਰਫ 0.1 ਅੰਕ ਪਿੱਛੇ ਰਹਿ ਗਿਆ।