ਦੱਖਣੀ ਅਫਰੀਕਾ ਦੇ ਕ੍ਰਿਕਟਰ ਨੂੰ ਲੱਗਾ ਝਟਕਾ, ਇਸ ਟੀਮ ਨੇ ਤੋੜਿਆ ਕਰਾਰ

Tuesday, May 12, 2020 - 10:10 PM (IST)

ਦੱਖਣੀ ਅਫਰੀਕਾ ਦੇ ਕ੍ਰਿਕਟਰ ਨੂੰ ਲੱਗਾ ਝਟਕਾ, ਇਸ ਟੀਮ ਨੇ ਤੋੜਿਆ ਕਰਾਰ

ਨਵੀਂ ਦਿੱਲੀ— ਕੋਰੋਨਾ ਵਾਇਰਸ ਜੀ ਵਜ੍ਹਾ ਨਾਲ ਪਿਛਲੇ 2 ਮਹੀਨੇ ਤੋਂ ਕ੍ਰਿਕਟ ਦਾ ਆਯੋਜਨ ਨਹੀਂ ਹੋ ਰਿਹਾ ਹੈ। ਜਿਸ ਕਾਰਨ ਕੋਰੋਨਾ ਦਾ ਕਹਿਰ ਪੂਰੀ ਦੁਨੀਆ 'ਚ ਵੱਧ ਰਿਹਾ ਹੈ। ਕੋਰੋਨਾ ਦੀ ਵਜ੍ਹਾ ਨਾਲ ਹੋ ਰਹੇ ਨੁਕਸਾਨ ਦੀ ਭਰਪਾਈ ਦੇ ਲਈ ਹੁਣ ਟੀਮਾਂ ਨੇ ਖਿਡਾਰੀਆਂ ਦੇ ਇਕਰਾਰਨਾਮੇ ਰੱਦ ਕਰਨੇ ਸ਼ੁਰੂ ਕਰ ਦਿੱਤੇ ਹਨ। ਇੰਗਲਿਸ਼ ਕਾਊਂਟੀ ਕਲੱਬ ਸਮਰਸੈਟ ਨੇ ਦੱਖਣੀ ਅਫਰੀਕਾ ਦੇ ਸਾਬਕਾ ਤੇਜ਼ ਗੇਂਦਬਾਜ਼ ਵਾਰਨਨ ਫਿਲੇਂਡਰ ਦਾ ਇਕਰਾਰਨਾਮਾ ਰੱਦ ਕਰਨ ਦਾ ਐਲਾਨ ਕੀਤਾ ਹੈ। ਫਿਲੇਂਡਰ ਕੋਲਪਾਕ ਖਿਡਾਰੀ ਦੇ ਤੌਰ 'ਤੇ ਇਸ ਸਾਲ ਦੀ ਸ਼ੁਰੂਆਤ 'ਚ ਇੰਗਲਿਸ਼ ਕਾਊਂਟੀ ਕਲੱਬ ਸਮਰਸੈਟ ਨਾਲ ਜੁੜੇ ਸਨ। ਉਸ ਨੂੰ ਅਪ੍ਰੈਲ 'ਚ ਕਲੱਬ ਨਾਲ ਜੁੜਣਾ ਸੀ ਪਰ ਕੋਰੋਨਾ ਵਾਇਰਸ ਦੇ ਕਾਰਨ ਇੰਗਲੈਂਡ ਨੇ ਸਾਰੇ ਤਰ੍ਹਾਂ ਦੀ ਕ੍ਰਿਕਟ 'ਤੇ ਜੁਲਾਈ ਤਕ ਰੋਕ ਲਗਾ ਦਿੱਤੀ ਹੈ।
ਸਮਰਸੈਟ ਦੇ ਕ੍ਰਿਕਟ ਨਿਰਦੇਸ਼ਕ ਐਂਡੀ ਹੈਰੀ ਨੇ ਕਿਹਾ ਕਿ ਸਾਰੇ ਕਲੱਬ ਦੇ ਲਈ ਇਹ ਬਹੁਤ ਹੀ ਅਨਿਚਿਤ ਤੇ ਚੁਣੌਤੀਪੂਰਨ ਸਮਾਂ ਹੈ। ਇਕ ਜੁਲਾਈ ਤਕ ਕਿਸੇ ਵੀ ਤਰ੍ਹਾਂ ਦੀ ਕ੍ਰਿਕਟ ਹੋਣ ਦੀ ਸੰਭਾਵਨਾ ਨਹੀਂ ਹੈ। ਮੈਂ ਫਿਲੇਂਡਰ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਮੌਜੂਦਾ ਹਾਲਾਤਾਂ ਨੂੰ ਸਮਝਦੇ ਹੋਏ ਆਪਸੀ ਸਹਿਮਤੀ ਦੇ ਆਧਾਰ ਇਸ ਨਤੀਜੇ 'ਤੇ ਪਹੁੰਚਣ ਦਾ ਫੈਸਲਾ ਕੀਤਾ ਹੈ। ਉਮੀਦ ਹੈ ਕਿ ਉਹ ਸਮਰਸੈਟ 'ਚ ਫਿਰ ਵਾਪਸ ਆਉਣਗੇ। ਫਿਲੇਂਡਰ ਨੂੰ ਕਲੱਬ ਦੇ ਲਈ ਸਾਰੇ ਫਾਰਮੈਟਸ 'ਚ ਸਾਰੇ ਮੁਕਾਬਲੇ ਖੇਡਣੇ ਸਨ। ਉਹ ਇਸ ਤੋਂ ਪਹਿਲਾਂ 2012 'ਚ ਕਲੱਬ ਦੇ ਲਈ ਖੇਡ ਚੁੱਕੇ ਹਨ। ਪੰਜ ਮੈਚਾਂ ਦੇ ਆਪਣੇ ਕਰਾਰ ਦੇ ਦੌਰਾਨ ਫਿਲੇਂਡਰ ਨੇ 23 ਵਿਕਟਾਂ ਹਾਸਲ ਕੀਤੀਆਂ ਸਨ। ਫਿਲੇਂਡਰ ਨੇ ਇਸ ਸਾਲ ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ ਲਿਆ ਸੀ। ਉਨ੍ਹਾਂ ਨੇ ਦੱਖਣੀ ਅਫਰੀਕਾ ਦੇ ਲਈ 64 ਟੈਸਟ, 30 ਵਨ ਡੇ ਤੇ 7 ਟੀ-20 ਮੈਚ ਖੇਡੇ ਸਨ।


author

Gurdeep Singh

Content Editor

Related News