ਪਤਨੀ ਅਤੇ ਬੇਟੇ ਦੀ ਖਾਤਰ ਸ਼ੋਇਬ ਮਲਿਕ ਨੇ ਲਿਆ ਇਹ ਫੈਸਲਾ

Wednesday, Nov 14, 2018 - 09:38 AM (IST)

ਪਤਨੀ ਅਤੇ ਬੇਟੇ ਦੀ ਖਾਤਰ ਸ਼ੋਇਬ ਮਲਿਕ ਨੇ ਲਿਆ ਇਹ ਫੈਸਲਾ

-ਨਵੀਂ ਦਿੱਲੀ— ਪਾਕਿਸਤਾਨ ਦੇ ਆਲਰਾਊਂਡਰ ਸ਼ੋਇਬ ਮਲਿਕ 21 ਨਵੰਬਰ ਤੋਂ ਸ਼ਾਹਜ਼ਾਹ 'ਚ ਸ਼ੁਰੂ ਹੋਣ ਵਾਲੀ ਟੀ-10 ਲੀਗ 'ਚ ਨਹੀਂ ਖੇਡਣਗੇ। ਸ਼ੋਇਬ ਮਲਿਕ ਨੇ ਇਹ ਫੈਸਲਾ ਆਪਣੇ ਨਵਜੰਮੇ ਬੇਟੇ ਲਈ ਲਿਆ। ਸ਼ੋਇਬ ਨੇ ਆਪਣੀ ਪਤਨੀ ਸਾਨੀਆ ਮਿਰਜ਼ਾ ਅਤੇ ਬੇਟੇ ਇਜਹਾਨ ਦੇ ਨਾਲ ਸਮਾਂ ਬਿਤਾਉਣ ਦਾ ਫੈਸਲਾ ਕੀਤਾ ਹੈ।
 

ਸ਼ੋਇਬ ਨੇ ਇਸਦੀ ਜਾਣਕਾਰੀ ਟਵੀਟ ਕਰ ਕੇ ਦਿੱਤੀ। ਉਨ੍ਹਾਂ ਨੇ ਟਵਿਟਰ 'ਤੇ ਲਿਖਿਆ,' ਮਿਕਸ ਫੀਲਿੰਗ ਨਾਲ ਦੱਸਣਾ ਚਾਹੁੰਗਾ ਕਿ ਮੈ ਪੰਜਾਬ ਲੀਜੇਂਡ੍ਰਸ ਨਾਲ ਟੀ-10 ਲੀਗ ਦਾ ਹਿੱਸਾ ਨਹੀਂ ਰਹਿ ਪਾਵਾਂਗਾ, ਕਿਉਂਕਿ ਮੈਂ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਚਾਹੁੰਦਾ ਹਾਂ। ਇਹ ਮੇਰੇ ਲਈ ਕਾਫੀ ਮੁਸ਼ਕਲ ਫੈਸਲਾ ਸੀ, ਮੇਰੀ ਪਤਨੀ ਚਾਹੁੰਦੀ ਹੈ ਕਿ ਮੈਂ ਖੇਡਾਂ, ਪਰ ਪਤਨੀ ਅਤੇ ਬੇਟੇ ਦੇ ਅੱਗੇ ਕੁਝ ਨਹੀਂ ਹੈ, ਉਮੀਦ ਹੈ ਕੀ ਤੁਸੀਂ ਸਮਝ ਸਕੋਂਗੇ।
ਤੁਹਾਨੂੰ ਦੱਸ ਦਈਏ ਕਿ ਸ਼ੋਇਬ ਅਤੇ ਸਾਨੀਆ 29 ਅਕਤੂਬਰ ਨੂੰ ਹੀ ਮਾਤਾ-ਪਿਤਾ ਬਣੇ ਹਨ। ਦੋਵਾਂ ਦਾ 12 ਅਪ੍ਰੈਲ 2010 ਨੂੰ ਵਿਆਹ ਹੋਇਆ ਸੀ।

 


author

suman saroa

Content Editor

Related News