ਸ਼ੋਇਬ ਨੇ ਧੋਨੀ ਦੀ ਕੀਤੀ ਤਰੀਫ, ਕਿਹਾ- ਮਾਹੀ ਕੰਪਿਊਟਰ ਤੋਂ ਵੀ ਤੇਜ਼
Friday, Jun 07, 2019 - 02:43 PM (IST)

ਸਪੋਰਟਸ ਡੈਸਕ— ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਨੇ ਕਿਹਾ ਹੈ ਕਿ ਜਦ ਕ੍ਰਿਕਟ ਦੀ ਗੱਲ ਆਉਂਦੀ ਹੈ ਤਾਂ ਭਾਰਤੀ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਕੰਪਿਊਟਰ ਤੋਂ ਵੀ ਤੇਜ਼ ਹਨ। ਅਖਤਰ ਨੇ ਆਪਣੇ ਯੂਟਿਊਬ ਚੈਨਲ 'ਤੇ ਕਿਹਾ, ਧੋਨੀ ਕੰਪਿਊਟਰ ਤੋਂ ਵੀ ਤੇਜ਼ ਹਨ। ਕੰਪਿਊਟਰ ਕਿਸੇ ਵਿਕਟ ਦੇ ਬਾਰੇ 'ਚ ਖੇਡਣ 'ਤੇ ਜੋ ਦੱਸ ਸਕਦਾ ਹੈ ਧੋਨੀ ਉਸ ਤੋਂ ਵੀ ਤੇਜ਼ ਇਹ ਕਰ ਸਕਦੇ ਹਨ।ਸਾਬਕਾ ਤੇਜ਼ ਗੇਂਦਬਾਜ਼ ਨੇ ਕਿਹਾ, ਮੈਂ ਕੇ. ਐੱਲ. ਰਾਹੁਲ ਨੂੰ ਇਕ ਕ੍ਰਿਕਟਰ ਦੇ ਤੌਰ 'ਤੇ ਕਾਫ਼ੀ ਪਸੰਦ ਕਰਦਾ ਹਾਂ। ਮੈਨੂੰ ਲੱਗਦਾ ਹੈ ਕਿ ਰਾਹੁਲ, ਕੋਹਲੀ ਦੇ ਨਕਸ਼ੇਕਦਮ 'ਤੇ ਚੱਲ ਸਕਦੇ ਹਨ ਤੇ ਭਵਿੱਖ 'ਚ ਬਿਹਤਰੀਨ ਬੱਲੇਬਾਜ਼ ਬਣ ਸਕਦੇ ਹਨ। ਜਦੋਂ ਮੈਂ ਉਨ੍ਹਾਂ ਨੂੰ ਮਿਲਿਆ ਸੀ ਤਾਂ ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਜਦੋਂ ਖੇਡ ਨਹੀਂ ਰਹੇ ਹੋ ਤਾਂ ਆਪਣਾ ਗੁੱਸਾ ਟ੍ਰੇਨਿੰਗ 'ਚ ਕੱਢੋ। ਆਪਣੀ ਇਕਾਗਰਤਾ ਨਾ ਗੁਆਓ। ਮੈਨੂੰ ਲਗਦਾ ਹੈ ਕਿ ਤੁਸੀਂ ਭਵਿੱਖ 'ਚ ਵੱਡੇ ਖਿਡਾਰੀ ਬਣ ਸਕਦੇ ਹੋ।