ਸ਼ੋਏਬ ਅਖਤਰ ਨੇ ਕਿਹਾ- ਭਾਰਤ ਹਾਰ ਦਾ ਹੱਕਦਾਰ ਸੀ, ਇਸ ਨੇ ਗੰਦੇ ਤਰੀਕੇ ਨਾਲ ਫੈਂਟਾ ਖਾਧਾ ਹੈ

Thursday, Nov 10, 2022 - 07:58 PM (IST)

ਸ਼ੋਏਬ ਅਖਤਰ ਨੇ ਕਿਹਾ- ਭਾਰਤ ਹਾਰ ਦਾ ਹੱਕਦਾਰ ਸੀ, ਇਸ ਨੇ ਗੰਦੇ ਤਰੀਕੇ ਨਾਲ ਫੈਂਟਾ ਖਾਧਾ ਹੈ

ਕਰਾਚੀ— ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਵੀਰਵਾਰ, 10 ਨਵੰਬਰ ਨੂੰ ਐਡੀਲੇਡ ਓਵਲ 'ਚ ਟੀ-20 ਵਿਸ਼ਵ ਕੱਪ 2022 ਦੇ ਦੂਜੇ ਸੈਮੀਫਾਈਨਲ 'ਚ ਇੰਗਲੈਂਡ ਹੱਥੋਂ ਮਿਲੀ 10 ਵਿਕਟਾਂ ਦੀ ਹਾਰ ਦੇ ਬਾਅਦ ਟੀਮ ਇੰਡੀਆ 'ਤੇ ਰੱਜ ਕੇ ਵਰ੍ਹੇ। ਆਪਣੇ ਸੁਪਰ 12 ਗਰੁੱਪ 'ਚ ਅੰਕ ਸੂਚੀ 'ਚ ਚੋਟੀ 'ਤੇ ਰਹਿਣ ਦੇ ਬਾਅਦ ਭਾਰਤ ਸੈਮੀਫਾਈਨਲ 'ਚ ਅਸਫਲ ਰਿਹਾ। ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 168 ਦੌੜਾਂ ਬਣਾਈਆਂ ਪਰ ਐਲੇਕਸ ਹੇਲਸ ਅਤੇ ਜੋਸ ਬਟਲਰ ਨੇ ਟੀਮ ਨੂੰ 10 ਵਿਕਟਾਂ ਨਾਲ ਜਿੱਤ ਦਿਵਾਈ। ਅਖਤਰ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਭਾਰਤ ਹਾਰ ਦਾ ਹੱਕਦਾਰ ਸੀ।

ਭਾਰਤ ਨੇ ਗੰਦੇ ਤਰੀਕੇ ਨਾਲ ਫੈਂਟਾ ਖਾਧਾ

ਅਖਤਰ ਨੇ ਕਿਹਾ, ''ਇਹ ਭਾਰਤ ਲਈ ਬਹੁਤ ਸ਼ਰਮਨਾਕ ਹਾਰ ਹੈ। ਉਸਨੇ ਬਹੁਤ ਗੰਦਾ ਖੇਡਿਆ ਅਤੇ ਉਹ ਹਾਰਨ ਦੇ ਲਾਇਕ ਸੀ ਅਤੇ ਉਹ ਫਾਈਨਲ ਲਈ ਕੁਆਲੀਫਾਈ ਕਰਨ ਦਾ ਹੱਕਦਾਰ ਨਹੀਂ ਸੀ। ਭਾਰਤ ਨੇ ਗੰਦੇ ਤਰੀਕੇ ਨਾਲ ਫੈਂਟਾ ਖਾਧਾ ਹੈ। ਉਸ ਦੀ ਗੇਂਦਬਾਜ਼ੀ ਬੁਰੀ ਤਰ੍ਹਾਂ ਸਾਹਮਣੇ ਆਈ ਸੀ। ਇਹ ਹਾਲਾਤ ਤੇਜ਼ ਗੇਂਦਬਾਜ਼ੀ ਲਈ ਮਦਦਗਾਰ ਹਨ ਅਤੇ ਭਾਰਤ ਕੋਲ ਕੋਈ ਐਕਸਪ੍ਰੈਸ ਤੇਜ਼ ਗੇਂਦਬਾਜ਼ ਨਹੀਂ ਹੈ। ਯੁਜਵੇਂਦਰ ਚਾਹਲ ਪਤਾ ਨਹੀਂ ਕਿਉਂ ਮੌਕਾ ਨਹੀਂ ਦਿੰਦੇ। ਉਹ ਟੀਮ ਦੀ ਚੋਣ ਵਿੱਚ ਉਲਝਣ ਵਿੱਚ ਰਹਿੰਦੇ ਹਨ। ਭਾਰਤ ਲਈ ਇਹ ਉਲਝਣ ਵਾਲੀ ਟੀਮ ਚੋਣ ਹੈ।

ਇਹ ਵੀ ਪੜ੍ਹੋ : ਹਾਰ ਤੋਂ ਦੁਖੀ ਹੋਏ ਰੋਹਿਤ ਸ਼ਰਮਾ, ਡਗਆਊਟ 'ਚ ਬੈਠ ਕੇ ਫੁਟ-ਫੁਟ ਕੇ ਰੋਏ (ਵੀਡੀਓ)

ਲੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ

ਅਖਤਰ ਨੇ ਜ਼ਿਕਰ ਕੀਤਾ ਕਿ ਬਟਲਰ ਅਤੇ ਹੇਲਸ ਵਲੋਂ ਪਾਵਰਪਲੇ 'ਚ ਇੰਗਲੈਂਡ ਨੂੰ ਮਜ਼ਬੂਤ ​​ਸ਼ੁਰੂਆਤ ਦਿਵਾਉਣ ਤੋਂ ਬਾਅਦ ਭਾਰਤ ਨੇ ਆਪਣੇ ਹੱਥ ਖੜ੍ਹੇ ਕਰ ਲਏ ਸਨ। ਅਖਤਰ ਨੇ ਕਿਹਾ, “ਭਾਰਤ ਲਈ ਇਹ ਬਹੁਤ ਬੁਰਾ ਦਿਨ ਸੀ। ਇੰਗਲੈਂਡ ਨੇ ਜਦੋਂ ਪਹਿਲੇ ਪੰਜ ਓਵਰਾਂ ਤੱਕ ਬੱਲੇਬਾਜ਼ੀ ਕੀਤੀ ਤਾਂ ਭਾਰਤੀਆਂ ਨੇ ਹੱਥ ਖੜ੍ਹੇ ਕਰ ਦਿੱਤੇ। ਘੱਟੋ-ਘੱਟ ਭਾਰਤ ਨੂੰ ਲੜ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ, ਰਾਊਂਡ ਦਿ ਵਿਕਟ ਅਤੇ ਬਾਊਂਸਰ ਸੁੱਟਣ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ। ਮੂੰਹ ਭੰਨਦੇ। ਕੋਈ ਗਾਲੀ-ਗਲੋਚ ਹੋ ਜਾਂਦੀ ਪਰ ਉਨ੍ਹਾਂ ਨੇ ਕੋਈ ਹਮਲਾਵਰਤਾ ਨਹੀਂ ਦਿਖਾਈ।"

ਅਖਤਰ ਨੇ ਹਾਰਦਿਕ ਪੰਡਯਾ ਨੂੰ ਜਲਦੀ ਤੋਂ ਜਲਦੀ ਭਾਰਤੀ ਕਪਤਾਨ ਦਾ ਅਹੁਦਾ ਸੰਭਾਲਣ ਦਾ ਸਮਰਥਨ ਕੀਤਾ। ਹਾਰਦਿਕ ਨੇ ਇਸ ਸਾਲ ਦੇ ਸ਼ੁਰੂ ਵਿਚ ਆਇਰਲੈਂਡ ਦੇ ਦੌਰੇ 'ਤੇ ਭਾਰਤ ਦੀ ਕਪਤਾਨੀ ਕੀਤੀ ਸੀ ਅਤੇ ਨਿਊਜ਼ੀਲੈਂਡ ਦੀ ਧਰਤੀ 'ਤੇ ਆਉਣ ਵਾਲੀ ਟੀ-20 ਸੀਰੀਜ਼ ਵਿਚ ਵੀ ਉਨ੍ਹਾਂ ਦੀ ਅਗਵਾਈ ਕਰਨ ਲਈ ਤਿਆਰ ਹੈ। ਅਖਤਰ ਨੇ ਕਿਹਾ, ''ਭਾਰਤੀ ਕ੍ਰਿਕਟ 'ਚ ਸੋਚਣ ਲਈ ਬਹੁਤ ਕੁਝ ਹੈ। ਹਾਰਦਿਕ ਪੰਡਯਾ ਨਿਊਜ਼ੀਲੈਂਡ ਲਈ ਉੱਭਰਦਾ ਹੋਇਆ ਕਪਤਾਨ ਹੈ ਅਤੇ ਉਸ ਕੋਲ ਸਥਾਈ ਹੋਣ ਦਾ ਮੌਕਾ ਹੈ।''

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News