ਕਸ਼ਮੀਰ ਮੁੱਦੇ 'ਤੇ ਸ਼ੋਇਬ ਅਖਤਰ ਨੇ ਕੀਤਾ ਵਿਵਾਦਤ ਟਵੀਟ, ਲੋਕਾਂ ਨੇ ਕੱਢੀ ਰੱਜ ਕੇ ਭੜਾਸ

Monday, Mar 16, 2020 - 04:14 PM (IST)

ਕਸ਼ਮੀਰ ਮੁੱਦੇ 'ਤੇ ਸ਼ੋਇਬ ਅਖਤਰ ਨੇ ਕੀਤਾ ਵਿਵਾਦਤ ਟਵੀਟ, ਲੋਕਾਂ ਨੇ ਕੱਢੀ ਰੱਜ ਕੇ ਭੜਾਸ

ਸਪੋਰਟਸ ਡੈਸਕ : ਪਾਕਿਸਤਾਨ ਦੇ ਖਿਡਾਰੀ ਅਕਸਰ ਕਿਸੇ ਨਾ ਕਿਸੇ ਕਾਰਨਾਂ ਤੋਂ ਵਿਵਾਦਾਂ 'ਚ ਫਸਦੇ ਰਹਿੰਦੇ ਹਨ। ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਨੇ ਇਕ ਨਵੇਂ ਵਿਵਾਦ ਨੂੰ ਜਨਮ ਦੇ ਦਿੱਤਾ ਹੈ। ਪੂਰੀ ਦੁਨੀਆ ਕੋਰੋਨਾ ਵਾਇਰਸ ਕਾਰਨ ਠੱਪ ਹੋ ਗਈ ਹੈ। ਇਸ 'ਤੇ ਸ਼ੋਇਬ ਅਖਤਰ ਨੇ ਇਕ ਤਸਵੀਰ ਟਵੀਟ ਕੀਤੀ ਹੈ, ਜਿਸ ਵਿਚ ਉਸ ਨੇ ਭਾਰਤ 'ਤੇ ਤੰਜ ਕੱਸਿਆ ਹੈ ਅਤੇ ਕਸ਼ਮੀਰ ਨੂੰ ਲੈ ਕੇ ਇਕ ਵਿਵਾਦਤ ਪੋਸਟ ਕੀਤੀ ਹੈ।

PunjabKesari

ਸ਼ੋਇਬ ਅਖਤਰ ਨੇ ਇਕ ਤਸਵੀਰ ਟਵੀਟ ਕੀਤੀ ਹੈ ਜਿਸ ਵਿਚ ਲਿਖਿਆ ਹੈ, ''ਪਿਆਰੀ ਦੁਨੀਆ, ਬੰਦ ਕਿਵੇਂ ਚੱਲ ਰਿਹਾ ਹੈ, ਕਸ਼ਮੀਰ। ਇਸ ਤਸਵੀਰ ਵਿਚ ਸ਼ੋਇਬ ਇਹ ਦੱਸ ਰਹੇ ਹਨ ਕਿ ਕਸ਼ਮੀਰ ਪੂਰੀ ਦੁਨੀਆ ਤੋਂ ਪੁੱਛ ਰਿਹਾ ਹੈ ਬੰਦ ਹੋਣਾ ਕਿੰਝ ਲੱਗ ਰਿਹਾ ਹੈ। ਸ਼ੋਇਬ ਅਖਤਰ ਦੇ ਇਸ ਟਵੀਟ ਨੇ ਨਵੇਂ ਵਿਵਾਦ ਨੂੰ ਖੜ੍ਹਾ ਕਰ ਦਿੱਤਾ ਹੈ ਅਤੇ ਭਾਰਤੀ ਲੋਕਾਂ ਨੂੰ ਉਸ ਦਾ ਇਹ ਟਵੀਟ ਬਿਲਕੁਲ ਵੀ ਪਸੰਦ ਨਹੀਂ ਆ ਰਿਹਾ ਹੈ।

ਸ਼ੋਇਬ ਅਖਤਰ ਦੇ ਇਸ ਟਵੀਟ ਤੋਂ ਬਾਅਦ ਭਾਰਤੀ ਲੋਕਾਂ ਨੇ ਸ਼ੋਇਬ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ। ਭਾਰਤੀ ਲੋਕ ਸ਼ੋਇਬ ਦੇ ਇਸ ਟਵੀਟ 'ਤੇ ਖੂਬ ਆਲੋਚਨਾ ਵੀ ਕਰ ਰਹੇ ਹਨ। ਨਾਲ ਹੀ ਉਸ ਤੋਂ ਸਵਾਲ ਪੁੱਛ ਰਹੇ ਹਨ ਕਿ ਪਾਕਿਸਤਾਨ ਵਿਚ ਮੈਚ ਫਿਕਸਿੰਗ ਕਿੱਦਾਂ ਚਲ ਰਹੀ ਹੈ।


Related News