ਸ਼ੋਇਬ ਨੇ ਖੁਦ ਨੂੰ ਦੱਸਿਆ ਕ੍ਰਿਕਟ ਦਾ ''ਡਾਨ'', ਲੋਕਾਂ ਨੇ ਸਚਿਨ ਦੀ ਦਿਵਾਈ ਯਾਦ

10/08/2018 4:40:21 PM

ਨਵੀਂ ਦਿੱਲੀ— ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਅਤੇ ਰਾਵਲਪਿੰਡੀ ਐਕਸਪ੍ਰੈੱਸ ਦੇ ਨਾਂ ਨਾਲ ਮਸ਼ਹੂਰ ਸ਼ੋਇਬ ਅਖਤਰ ਅੱਜ ਇਕ ਵਾਰ ਫਿਰ ਆਪਣੇ ਟਵਿਟਰ ਨੂੰ ਲੈ ਕੇ ਯੂਜ਼ਰਸ ਦੇ ਨਿਸ਼ਾਨੇ 'ਤੇ ਆ ਗਏ ਹਨ। ਸ਼ੋਇਬ ਨੇ ਅੱਜ ਇਕ ਟਵੀਟ ਕੀਤਾ ਜਿਸ 'ਚ ਉਨ੍ਹਾਂ ਨੇ ਖੁਦ ਨੂੰ ਕ੍ਰਿਕਟ ਦਾ ਡਾਨ ਦੱਸਿਆ। ਉਨ੍ਹਾਂ ਦੇ ਇਸ ਟਵੀਟ ਤੋਂ ਬਾਅਦ ਹੀ ਲੋਕਾਂ ਨੇ ਉਨ੍ਹਾਂ ਨੂੰ ਭਾਰਤ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦੀ ਯਾਦ ਦਿਵਾਉਣੀ ਸ਼ੁਰੂ ਕਰ ਦਿੱਤੀ।
 


ਸ਼ੋਇਬ ਨੇ ਆਪਣੇ ਟਵੀਟ 'ਚ ਲੱਖਿਆ, ' ਜਿਵੇ ਕਿ ਲੋਕ ਮੈਨੂੰ ਕਹਿੰਦੇ ਹਨ 'ਡੋਨ ਆਫ ਕ੍ਰਿਕਟ' ਪਰ ਮੈਨੂੰ ਕਦੀ ਕਿਸੇ ਨੂੰ ਸੱਟ ਪਹੁੰਚਾਉਣਾ ਚੰਗਾ ਨਹੀਂ ਲੱਗਾ। ਨਾਲ ਹੀ ਮੈਂ ਇਹ ਕਹਿਣਾ ਚਾਹਾਂਗਾ ਕਿ ਮੈਂ ਸਿਰਫ ਤੇ ਸਿਰਫ ਆਪਣੇ ਦੇਸ਼ ਅਤੇ ਇਸ ਦੁਨੀਆ ਦੇ ਲੋਕਾਂ ਲਈ ਖੇਡਿਆ।' ਸ਼ੋਇਬ ਦੇ ਇਸ ਟਵੀਟ ਤੋਂ ਬਾਅਦ ਯੂਜ਼ਰਸ ਤੇ ਤੁਰੰਤ ਉਨ੍ਹਾਂ ਨੂੰ ਰੀਟਵੀਟ ਕਰਕੇ ਨਿਸ਼ਾਨੇ ਤੇ ਲਿਆ।

 

 

 

ਇਕ ਯੂਜ਼ਰਸ ਨੇ ਲਿਖਿਆ ਕਿ ਤੁਸੀਂ ਸਚਿਨ ਨੂੰ ਕਿਵੇ ਭੁੱਲ ਸਕਦੇ ਹੋ ਅਤੇ ਦੂਜੇ ਯੂਜ਼ਰਸ ਨੇ ਸ਼ੋਇਬ 'ਤੇ ਨਿਸ਼ਾਨਾ ਵਿੰਨ੍ਹ ਦੇ ਹੋਇਆ ਲਿਖਿਆ ਕਿ 'ਬਾਪ-ਬਾਪ ਹੁੰਦਾ ਹੈ' ਅਤੇ ਬੇਟਾ-ਬੇਟਾ ਹੁੰਦਾ ਹੈ'। ਉਥੇ ਹੀ  ਕਈ ਲੋਕਾਂ ਨੇ ਪੁਰਾਣੇ ਵੀਡੀਓ ਵੀ ਪੋਸਟ ਕੀਤੇ ਜਿਸ 'ਚ ਸ਼ੋਇਬ ਦੇ ਗੇਂਦ 'ਚ ਸਚਿਨ ਨੇ ਚੌਕੇ-ਛੱਕੇ ਲਗਾਏ ਸਨ।

Image result for sachin tendulkar

 

 

 

ਹਾਲਾਂਕਿ ਕਈ ਲੋਕਾਂ ਨੇ ਸ਼ੋਇਬ ਦੀ ਤਾਰੀਫ ਵੀ ਕੀਤੀ ਅਤੇ ਕਿਹਾ ਕਿ ਉਹ ਸੋਇਬ ਦੇ ਖੇਡ ਨੂੰ ਕਾਫੀ ਮਿਸ ਕਰਦੇ ਹਨ। ਉਥੇ ਕਈ ਭਾਰਤੀ ਲੋਕਾਂ ਨੇ ਵੀ ਸ਼ੋਇਬ ਦੇ ਖੇਡ ਨੂੰ ਸਹਾਰਿਆ ਅਤੇ ਕਿਹਾ ਕਿ ਉਹ ਉਨ੍ਹਾਂ ਦੀ ਕਾਫੀ ਇੱਜ਼ਤ ਕਰਦੇ ਹਨ।

 

 

 


Related News