ਸ਼ੋਏਬ ਅਖ਼ਤਰ ਦਾ ਦਾਅਵਾ- ਜੇਕਰ ਅਜਿਹਾ ਹੁੰਦਾ ਤਾਂ ਸਚਿਨ ਬਣਾ ਲੈਂਦੇ 1 ਲੱਖ ਦੌੜਾਂ, ਜਾਣੋ ਕੀ ਹੈ ਮਾਮਲਾ

01/30/2022 12:33:22 PM

ਸਪੋਰਟਸ ਡੈਸਕ- ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖ਼ਤਰ ਇਨ੍ਹਾਂ ਦਿਨਾਂ 'ਚ ਲੀਜੈਂਡ ਕ੍ਰਿਕਟ ਲੀਗ 'ਚ ਰੁੱਝੇ ਹੋਏ ਹਨ। ਇਸ ਦਰਮਿਆਨ ਉਹ ਆਪਣੇ ਪ੍ਰਸ਼ੰਸਕਾਂ ਨਾਲ ਆਪਣੇ ਯੂਟਿਊਬ ਚੈਨਲ ਦੇ ਜ਼ਰੀਏ ਮੁਖ਼ਾਤਿਬ ਹੁੰਦੇ ਰਹਿੰਦੇ ਹਨ। ਇਸ ਦੌਰਾਨ ਉਹ ਚਰਚਾ 'ਚ ਰਹਿਣ ਵਾਲੇ ਮੁੱਦਿਆਂ 'ਤੇ ਆਪਣੀ ਬੇਬਾਕ ਰਾਏ ਰੱਖਣ ਤੋਂ ਪਿੱਛੇ ਨਹੀਂ ਹਟਦੇ। ਅਖ਼ਤਰ ਨੇ ਇਸੇ ਸੈਸ਼ਨ ਦੇ ਦੌਰਾਨ ਡੀ. ਆਰ. ਐੱਸ. (ਡਿਸੀਜ਼ਨ ਰਿਵਿਊ ਸਿਸਟਮ) ਦਾ ਜ਼ਿਕਰ ਹੋਣ 'ਤੇ ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਸਚਿਨ ਤੇਂਦੁਲਕਰ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਅੱਜਕੱਲ ਡੀ. ਆਰ .ਐੱਸ. ਦਾ ਸਿੱਧਾ ਫਾਇਦਾ ਬੱਲੇਬਾਜ਼ ਨੂੰ ਜ਼ਿਆਦਾ ਮਿਲਦਾ ਨਜ਼ਰ ਆ ਰਿਹਾ ਹੈ। ਹੁਣ ਯਾਦ ਕਰੋ ਸਚਿਨ ਤੇਂਦੁਲਕਰ ਆਪਣੇ ਸਮੇਂ 'ਚ ਕਈ ਵਾਰ ਅੰਪਾਇਰ ਦੀ ਗ਼ਲਤੀ ਨਾਲ ਆਊਟ ਹੋਏ। ਜੇਕਰ ਉਦੋਂ ਡੀ. ਆਰ. ਐੱਸ. ਲੈਣ ਦੇ ਮੌਕੇ ਹੁੰਦੇ ਹਨ ਤਾਂ ਉਹ ਅਜੇ ਤਕ 1 ਲੱਖ ਦੌੜਾਂ ਬਣਾ ਚੁੱਕੇ ਹੁੰਦੇ।

ਇਹ ਵੀ ਪੜ੍ਹੋ  : ਮੋਈਨ ਅਲੀ ਦੀ ਹਰਫਨਮੌਲਾ ਖੇਡ ਨਾਲ ਇੰਗਲੈਂਡ ਨੇ ਵੈਸਟਇੰਡੀਜ਼ ਨੂੰ ਹਰਾਇਆ, ਸੀਰੀਜ਼ ਬਰਾਬਰ ਕੀਤੀ

ਰਵੀ ਸ਼ਾਸਤਰੀ ਦੇ ਨਾਲ ਆਪਣੇ ਯੂਟਿਊਬ ਚੈਨਲ 'ਤੇ ਅਖ਼ਤਰ ਨੇ ਕਿਹਾ ਕਿ ਤੁਹਾਡੇ ਕੋਲ ਦੋ ਨਵੀਆਂ ਗੇਂਦਾਂ ਹਨ। ਤੁਸੀਂ ਨਿਯਮ ਸਖ਼ਤ ਕਰ ਦਿੱਤੇ ਹਨ। ਤੁਸੀਂ ਅੱਜ ਤਕ ਬੱਲੇਬਾਜ਼ੀ ਨੂੰ ਇੰਨਾ ਫਾਇਦਾ ਦਿੰਦੇ ਹੋ। ਹੁਣ ਤੁਹਾਨੂੰ ਤਿੰਨ ਰਿਵਿਊ ਦੀ ਇਜਾਜ਼ਤ ਹੈ। ਜੇਕਰ ਸਚਿਨ ਦੇ ਸਮੇਂ 'ਚ ਤਿੰਨ ਰਿਵਿਊ ਹੁੰਦੇ ਤਾਂ ਉਹ 1 ਲੱਖ ਦੌੜਾਂ ਬਣਾ ਲੈਂਦੇ। ਅਖ਼ਤਰ ਨੇ ਕਿਹਾ- ਮੈਨੂੰ ਸਚਿਨ 'ਤੇ ਦਇਆ (ਤਰਸ) ਆਉਂਦੀ ਹੈ। ਸਚਿਨ ਨੇ ਵਸੀਮ ਅਕਰਮ, ਵਕਾਰ, ਸ਼ੇਨ ਵਾਰਨ, ਬ੍ਰੇਟ ਲੀ ਤੇ ਮੈਨੂੰ ਖੇਡਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਅਗਲੀ ਪੀੜ੍ਹੀ ਦੀ ਗੇਂਦਬਾਜ਼ਾਂ ਖ਼ਿਲਾਫ਼ ਵੀ ਖੇਡਿਆ। ਉਹ ਹਮੇਸ਼ਾ ਤੋਂ ਮੁਸ਼ਕਲ ਬੱਲੇਬਾਜ਼ ਰਹੇ ਹਨ।

ਇਹ ਵੀ ਪੜ੍ਹੋ  : ਬੁਰਜ ਖਲੀਫਾ 'ਤੇ ਇੰਨੀ ਰਕਮ ਖ਼ਰਚ ਕੇ ਰੋਨਾਲਡੋ ਨੇ ਕੀਤਾ ਗਰਲਫ੍ਰੈਂਡ ਨੂੰ ਬਰਥਡੇ ਵਿਸ਼ (ਦੇਖੋ ਵੀਡੀਓ)

ਅਖ਼ਤਰ ਨੇ ਇਸ ਦੌਰਾਨ ਡੀ. ਆਰ. ਐੱਸ. ਦੇ ਖੇਡ 'ਤੇ ਪ੍ਰਭਾਵ ਦੀ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਡੀ. ਆਰ. ਐੱਸ. ਦਾ ਜ਼ਿਆਦਾਤਰ ਫ਼ੈਸਲਾ ਬੱਲੇਬਾਜ਼ ਦੇ ਹੱਕ 'ਚ ਜਾਂਦਾ ਹੈ। ਅੱਜਕੱਲ ਲੱਤ ਅੜਿੱਕਾ ਜਾਂ ਐਜ ਨੂੰ ਲੈ ਕੇ ਨਿਯਮ ਇੰਨੇ ਸਖ਼ਤ ਹੋ ਗਏ ਹਨ ਕਿ ਗੇਂਦਬਾਜ਼ ਪ੍ਰਭਾਵੀ ਨਹੀਂ ਰਹਿ ਪਾਉਂਦੇ। ਮੁਸ਼ਕਲ ਕੈਚ ਦੇ ਸਮੇਂ ਵੀ ਬੱਲੇਬਾਜ਼ਾਂ ਨੂੰ ਸ਼ੱਕ ਦੇ ਆਧਾਰ 'ਤੇ ਫਾਇਦਾ ਦੇ ਦਿੱਤਾ ਜਾਂਦਾ ਹੈ। ਇਸ ਨਾਲ ਬੱਲੇਬਾਜ਼ੀ 'ਚ ਖ਼ੂਬ ਸੁਧਾਰ ਹੋਇਆ ਹੈ ਤੇ ਬੱਲੇਬਾਜ਼ ਖ਼ੂਬ ਦੌੜਾਂ ਬਣਾ ਰਹੇ ਹਨ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


 


Tarsem Singh

Content Editor

Related News